ਸਾਡੇ ਬਾਰੇ

ਹਾਰਕਸ ਪਾਰਕਰ ਇੱਕ ਆਗੁ ਮੁਕੱਦਮਾ ਕੰਪਨੀ ਹੈ ਜੋ ਅਕਸਰ ਦਾਅਵੇਦਾਰਾਂ ਦੇ ਵੱਡੇ ਸਮੂਹ ਨੂੰ ਸ਼ਾਮਲ ਕਰਦੇ ਜਟਿਲ ਦਾਅਵੇ ਲਿਆਉਣ ਅਤੇ ਰੱਖਿਆ ਕਰਨ ਵਿੱਚ ਵਿਸ਼ੇਸ਼ਤਾ-ਪ੍ਰਾਪਤ ਹੈ। ਸਾਡੇ ਵਰਤਮਾਨ ਮੁਹਿੰਮਾਂ ਵਿੱਚ ਸਾਮਲ ਹਨ:

Tesco Equal Pay (ਟੇਸਕੋ ਦੀ ਬਰਾਬਰ ਤਨਖ਼ਾਹ)

40 ਸਾਲਾ ਦੇ ਬਰਾਬਰ ਤਨਖ਼ਾਹ ਮੁਕੱਦਮੇ ਦੇ ਬਾਵਜੂਦ, ਹਾਲੇ ਵੀ ਇਸ ਧਾਰਨਾ ‘ਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਔਰਤਾਂ ਦੇ ਕੰਮ ਦਾ ਮੁੱਲ ਮਰਦਾਂ ਦੇ ਕੰਮ ਤੋਂ ਘੱਟ ਹੈ। ਅਸੀਂ ਬਰਾਬਰ ਤਨਖ਼ਾਹ ਲਈ ਟੇਸਕੋ ਦੇ ਖਿਲਾਫ਼ ਉਹਨਾਂ ਦੇ ਦਾਅਵੇ ਵਿੱਚ ਕਈ ਹਜ਼ਾਰ ਸੂਪਰਮਾਰਕਿਟ ਕਰਮਚਾਰੀਆਂ ਲਈ ਕਾਰਵਾਈ ਕਰਦੇ ਹਾਂ।

ਹੋਰ ਪਤਾ ਲਗਾਓ

Woodford Litigation (ਵੁੱਡਫੋਰਡ ਦਾ ਮੁਕੱਦਮਾ)

ਅਸੀਂ ਲਿੰਕ ਫੰਡ ਸੋਲਿਊਸ਼ਨਜ਼ ਦੇ ਖਿਲਾਫ਼ ਉਹਨਾਂ ਦੇ ਵੁੱਡਫੋਰਡ ਇਕੁਇਟੀ ਇਨਕਮ ਫੰਡ ਦਾ ਸੂਝਵਾਨ ਤਰੀਕੇ ਨਾਲ ਪ੍ਰਬੰਧ ਕਰਨ ਵਿੱਚ ਅਸਫਲ ਰਹਿਣ ਲਈ ਨਿਵੇਸ਼ਕਾਂ ਦੇ ਦਾਅਵੇ ਵਿੱਚ ਉਹਨਾਂ ਲਈ ਕੰਮ ਕਰਦੇ ਹਾਂ। ਜੇਕਰ ਤੁਹਾਡੇ ਕੋਲ LF ਇਕੁਇਟੀ ਇਨਕਮ ਫੰਡ (ਪਹਿਲੇ ਸਮੇਂ ਵਿੱਚ, LF ਵੁੱਡਫੋਰਡ ਇਕ੍ਵਿਟੀ ਇਨਕਮ ਫੰਡ) ਵਿੱਚ, ਪ੍ਰਤੱਖ ਰੂਪ ਵਿੱਚ, ਜਾਂ ਫੇਰ ਇੱਕ ਵਿਚੌਲੇ ਦੁਆਰਾ ਜਾਂ ਤੁਹਾਡੇ SIPP ਵਿੱਚ ਸ਼ੇਅਰ ਹਨ ਜਾਂ ਰੱਖੇ ਹੋਏ ਹਨ, ਤਾਂ ਤੁਸੀਂ ਮੁਆਵਜ਼ੇ ਦਾ ਦਾਅਵਾ ਕਰਨ ਲਈ ਹੱਕਦਾਰ ਹੋ ਸਕਦੇ ਹੋ।

ਹੋਰ ਪਤਾ ਲਗਾਓ

Mortgage Prisoner Litigation (ਮਾਰਗੇਜ ਪ੍ਰੀਜ਼ਨਰ ਮੁਕੱਦਮਾ)

ਅਸੀਂ ਕਈ ਹਜ਼ਾਰ ਮਕਾਨ-ਮਾਨਕਾਂ ਲਈ ਕੰਮ ਕਰਦੇ ਹਾਂ ਜਿਹਨਾਂ ਨੇ ਕਈ ਰਿਣਦਾਤਾਵਾਂ ਦੇ ਕੋਲ ਗਿਰਵੀ ਰੱਖਿਆ ਹੈ ਜੋ ਪ੍ਰਤੀਯੋਗੀ ਮਾਰਗੇਜ ਉਤਪਾਦ ਪੇਸ਼ ਨਹੀਂ ਕਰਦੇ ਅਤੇ ਜਿਹਨਾਂ ਨੂੰ ਉਹਨਾਂ ਦੀਆਂ ਗਿਰਵੀ ਚੀਜ਼ਾਂ ਉੱਤੇ ਉੱਤੇ ਵਿਆਜ਼ ਦਰਾਂ ਦਾ ਭੁਗਤਾਨ ਕਰਦਿਆਂ ਫਸਾਇਆ ਗਿਆ ਹੈ। ਜੇਕਰ ਅਸੀਂ ਸਫਲ ਹੁੰਦੇ ਹਾਂ, ਤਾਂ ਕਰਜ਼ਦਾਰ ਆਪਣੇ ਵਲੋਂ ਭੁਗਤਾਨ ਕੀਤੀ ਵਿਆਜ਼ ਦੀ ਵਾਧੂ ਰਕਮ ਲਈ ਮੁਆਵਜ਼ੇ ਦੇ ਅਧਿਕਾਰੀ ਹੋਣਗੇ।

ਹੋਰ ਪਤਾ ਲਗਾਓ

Whistletree (ਵਿਸਲਟ੍ਰੀ)

ਅਸੀਂ ਵਰਤਮਾਨ ਅਤੇ ਪੂਰਵ Whistletree ਗਾਹਕਾਂ ਲਈ ਕੰਮ ਕਰਦੇ ਹਾਂ ਜਿਹਨਾਂ ਨੂੰ ਉਹਨਾਂ ਦੇ ਮਾਰਗੇਜ ਸਮਝੌਤਿਆਂ ਦੇ ਨਿਯਮਾਂ ਅਤੇ ਸ਼ਰਤਾਂ ਦੇ ਉਲੰਘਣ ਵਿੱਚ, ਵਿਆਜ਼ ਦੀਆਂ ਉੱਚ ਦਰਾਂ ਲਗਾਈਆਂ ਗਈਆਂ ਹਨ।

ਹੋਰ ਪਤਾ ਲਗਾਓ

Student Group Claim (ਵਿਦਿਆਰਥੀ ਗਰੁੱਪ ਦਾਅਵਾ)

ਅਸੀਂ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਖਿਲਾਫ਼ ਮੁਆਵਜ਼ਾ ਦਾਅਵਿਆਂ ਵਿੱਚ ਹਜ਼ਾਰਾਂ ਵਿਦਿਆਰਥੀਆਂ ਅਤੇ ਪੂਰਵ ਵਿਦਿਆਰਥੀਆਂ ਲਈ ਕੰਮ ਕਰਦੇ ਹਾਂ। ਉਹਨਾਂ ਦਾ ਦਾਅਵਾ ਇਸ ਤੱਥ ਨਾਲ ਸਬੰਧਤ ਹੈ ਕਿ ਉਹਨਾਂ ਤੋਂ ਮਹਾਂਮਾਰੀ ਅਤੇ ਕਰਮਚਾਰੀਆਂ ਦੀ ਹੜਤਾਲ ਦੇ ਦੌਰਾਨ ਔਨਲਾਈਨ ਜਾਂ ਰੱਦ ਕੀਤੀ ਟਿਊਸ਼ਨ ਲਈ ਪੂਰੇ ਪੈਸੇ ਵਸੂਲੇ ਗਏ ਸਨ।

ਹੋਰ ਪਤਾ ਲਗਾਓ

Commercial Card Claim (ਵਿਵਸਾਇਕ ਕਾਰਡ ਦਾਅਵਾ)

ਅਸੀਂ ਯੂਕੇ ਕਾਰਪੋਰੇਟ ਕਾਰਡਾਂ ਦੀ ਵਰਤੋਂ ਕਰਕੇ, ਅਤੇ ਵਿਦੇਸ਼ੀ ਯਾਤਰੀਆਂ ਤੋਂ ਕਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਭੁਗਤਾਨਾਂ ਨੂੰ ਸਵੀਕਾਰ ਕਰ ਰਹੇ ਕਾਰੋਬਾਰਾਂ ਦੀ ਖਾਤਿਰ Mastercard ਅਤੇ Visa ਦੇ ਖਿਲਾਫ਼ ਇੱਕ ਕਲਾਸ ਐਕਸ਼ਨ ਲਾਅਸੂਟ ਸ਼ੁਰੂ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਕਿ Mastercard ਅਤੇ Visa ਦੁਆਰਾ ਤੈਅ ਕੀਤੀਆਂ ਟ੍ਰਾਂਜ਼ੈਕਸ਼ਨ ਫੀਸਾਂ ਗੈਰ-ਕਨੂੰਨੀ ਹਨ ਅਤੇ ਕਾਰੋਬਾਰਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਹੋਰ ਪਤਾ ਲਗਾਓ

Home REIT Claim (ਹੋਮ REIT ਦਾਅਵਾ)

ਅਸੀਂ ਉਹਨਾਂ ਨਿਵੇਸ਼ਕਾਂ ਦੀ ਖਾਤਿਰ ਦਾਅਵੇ ਕਰ ਰਹੇ ਹਾਂ ਜਿਹਨਾਂ ਨੇ Home REIT ਵਿੱਚ ਰੱਖੇ ਜਾਂ ਲਗਾਤਾਰ ਰੱਖੀ ਰੱਖੇ ਸ਼ੇਅਰਾਂ ਉੱਤੇ ਨੁਕਸਾਨ ਝੱਲਿਆ ਹੈ।

ਹੋਰ ਪਤਾ ਲਗਾਓ

Closet Trackers Litigation (ਕਲੋਜ਼ੇਟ ਟ੍ਰੈਕਰ ਮੁਕੱਦਮਾ)

ਅਸੀਂ ਉਹਨਾਂ ਨਿਵੇਸ਼ਕਾਂ ਦੀ ਖਾਤਿਰ ਦਾਅਵਿਆਂ ਦੀ ਛਾਣਬੀਣ ਕਰ ਰਹੇ ਹਾਂ ਜਿਹਨਾਂ ਤੋਂ ਕਥਿਤ “ਕਲੋਜ਼ੇਟ ਟ੍ਰੈਕਰ” ਫੰਡਜ਼ ਵਿੱਚ ਨਿਵੇਸ਼ ਕਰਨ ਲਈ ਲੋੜ ਤੋਂ ਜ਼ਿਆਦਾ ਪੈਸੇ ਲਏ ਗਏ ਹਨ।

ਹੋਰ ਪਤਾ ਲਗਾਓ

ਊਰਜਾ ਦਲਾਲੀ ਸਮੂਹ ਦੀ ਮੁਕੱਦਮਾ ਟੀਮ ਵਿੱਚ ਸ਼ਾਮਲ ਮੁੱਖ ਸੰਪਰਕ ਹਨ:

ਡੈਮਨ ਪਾਰਕਰ ਸੀਨੀਅਰ ਭਾਈਵਾਲ
ਮੈਥਿਊ ਪੈਚਿੰਗ ਸੀਨੀਅਰ ਐਸੋਸਿਏਟ
ਡੈਨੀਅਲ ਕੇਰਿਗੈਨ ਸੀਨੀਅਰ ਐਸੋਸਿਏਟ
ਓਲੀਵੀਆ ਸੇਲੀ ਐਸੋਸਿਏਟ
ਜੈਨਿਫਰ ਕੈਸਿਡੀ ਲੀਗਲ ਆਪਰੇਸ਼ਨਾਂ ਦੀ ਡਾਇਰੈਕਟਰ

ਸਾਡੀਆਂ ਚੈਰਿਟੀ ਸੰਸਥਾਵਾਂ

ਹਾਰਕਸ ਪਾਰਕਰ ਹੇਠਾਂ ਦੱਸੀਆਂ ਸਾਰੀਆਂ ਚੈਰਿਟੀ ਸੰਸਥਾਵਾਂ ਦਾ ਸਮਰਥਨ ਕਰਦੇ ਹਨ ਜਿਹਨਾਂ ਸਾਰਿਆਂ ਦੇ ਹਿੱਤ ਰਹਿਣ-ਸਹਿਣ ਦੀ ਲਾਗਤ ਵਧਣ ਕਰਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਅਸੀਂ ਇਹਨਾਂ ਚੈਰਿਟੀ ਸੰਸਥਾਵਾਂ ਨੂੰ ਸਾਡੀ ਫੀਸ ਦਾ ਇੱਕ ਭਾਗ ਦਾਨ ਵਿੱਚ ਦਿਆਂਗੇ। ਇਹ ਤੁਹਾਡੀ ਪ੍ਰਾਪਤ ਹੁੰਦੀ ਰਕਮ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਦਾਨ ਦੀ ਰਕਮ ਸਮੁੱਚੇ ਤੌਰ ‘ਤੇ ਹਾਰਕਸ ਪਾਰਕਰ ਨੂੰ ਮਿਲੀਆਂ ਰਕਮਾਂ ਦੇ ਹਿੱਸੇ ਵਿੱਚੋਂ ਕੱਢੀ ਜਾਵੇਗੀ, ਜੇਕਰ ਦਾਅਵੇ ਸਫਲ ਹੁੰਦੇ ਹਨ।

MUMMY’S STAR (ਮੰਮੀਜ਼ ਸਟਾਰ)

ਔਰਤਾਂ (ਅਤੇ ਉਹਨਾਂ ਦੇ ਪਰਿਵਾਰਾਂ) ਦਾ ਸਮਰਥਨ ਕਰ ਰਹੀ ਇੱਕ ਰਾਸ਼ਟਰੀ ਚੈਰਿਟੀ ਜਿਹਨਾਂ ਦਾ ਗਰਭਾਵਸਥਾ ਦੇ ਦੌਰਾਨ ਜਾਂ ਤੁਰੰਤ ਬਾਅਦ ਕੈਂਸਰ ਦੇ ਨਾਲ ਨਿਦਾਨ ਕੀਤਾ ਗਿਆ ਹੈ। ਉਹਨਾਂ ਦੇ ਕੰਮ ਵਿੱਚ ਸਮਰਥਨ ਨੈੱਟਵਰਕ, ਮੈਡਿਕਸ ਅਤੇ ਦਾਈਆਂ ਲਈ ਸਿਖਲਾਈ, ਅਨੁਦਾਨ, ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

LIBERTY CHOIR (ਲਿਬਰਟੀ ਚੋਏਰ)

ਇੱਕ ਛੋਟੀ ਚੈਰਿਟੀ ਜੋ ਪੇਸ਼ੇਵਰ ਤੌਰ ‘ਤੇ ਕੰਮ ਕਰਨ ਵਾਲੀ ਗੀਤ ਮੰਡਲੀ ਨੂੰ ਯੂਕੇ ਦੀਆਂ ਜੇਲਾਂ ਵਿੱਚ ਰੱਖਦੀ ਹੈ। ਇਹ ਨਾ ਸਿਰਫ਼ ਵਸਨੀਕਾਂ ਲਈ ਇੱਕ ਸਾਰਥਕ ਅਤੇ ਫਾਇਦੇਮੰਦ ਗਤੀਵਿਧੀ ਪ੍ਰਦਾਨ ਕਰਦਾ ਹੈ ਪਰ ਉਹਨਾਂ ਦੀ ਰਿਹਾਈ ਉੱਤੇ ਪੇਸ਼ ਕੀਤਾ ਸਮਰਥਨ ਨੈਟੱਵਰਕ ਵੀ, ਜਦੋਂ ਅਸਲ ਵਿੱਚ ਕੀਤਾ ਕੰਮ ਫਰਕ ਪੈਦਾ ਕਰਦਾ ਹੈ।

WIDOWED AND YOUNG (WAY) (ਵਿਧਵਾ ਅਤੇ ਨੌਜਵਾਨ)

WAY 50 ਸਾਲ ਤੋਂ ਛੋਟੀ ਉਮਰ ਦੇ ਲੋਕਾਂ ਲਈ ਸਿਰਫ਼ ਇੱਕ ਚੈਰਿਟੀ ਹੈ ਜਿਹਨਾਂ ਦੇ ਸਾਥੀ ਦੀ ਮੌਤ ਹੋ ਗਈ ਹੈ। ਇਹ ਅਜਿਹੇ ਵਾਲੰਟੀਅਰਾਂ ਦੁਆਰਾ ਜਿਹਨਾਂ ਨੇ ਸੋਗ ਝੋਲਿਆ ਹੈ, ਵਿਵਸਥਿਤ ਇੱਕ ਤੋਂ ਦੂਜੇ ਸਾਥੀ ਲਈ ਸਮਰਥਨ ਦੀ ਪੇਸ਼ਕਸ਼ ਕਰਦਾ ਹੈ।

DRAVET SYNDROME UK (ਡ੍ਰੈਵਟ ਸਿੰਡਰੋਮ ਯੂਕੇ)

ਡ੍ਰੈਵਨ ਸਿੰਡਰੋਮ ਦੁਆਰਾ ਪ੍ਰਭਾਵਿਤ ਸਾਰੇ ਲੋਕਾਂ ਨੂੰ ਸਮਰਥਨ ਪ੍ਰਦਾਨ ਕਰਦਾ ਹੈ। ਇੱਕ “ਛੋਟੀ” ਚੈਰਿਟੀ ਦੀ ਸਭ ਤੋਂ ਵਧੀਆ ਉਦਾਹਰਨ ਹੈ – “ਅਜਿਹੀ ਕੋਈ ਜਿਸਦੀ ਹੋਂਦ ਬਾਰੇ ਤੁਹਾਨੂੰ ਤਦ ਤਕ ਪਤਾ ਨਹੀਂ ਹੁੰਦਾ ਜਦੋਂ ਤਕ ਤੁਹਾਨੂੰ ਇਸਦੀ ਲੋੜ ਨਹੀਂ ਹੁੰਦੀ”।

LIGHTS UP (ਲਾਈਟਸ ਅੱਪ)!

ਪੂਰੇ ਯੂਕੇ ਵਿੱਚ ਇੱਕ ਚੈਰਿਟੀ ਜਿਸ ਕੋਲ ਅਜਿਹੇ ਲੋਕਾਂ ਨੂੰ ਟਿਕਟਾਂ ਵੰਡ ਕੇ ਸਥਾਨਕ ਨਾਟਕੀ ਸਮੂਹਾਂ ਦਾ ਵਿੱਚ-ਪੋਸ਼ਣ ਕਰਨ ਦਾ ਮੌਡਲ ਹੈ ਜਿਹਨਾਂ ਨੂੰ ਉੰਝ ਕਦੇ ਵੀ ਅਜਿਹੇ ਪ੍ਰਦਰਸ਼ਨਾਂ ਨੂੰ ਦੇਖਣ ਦਾ ਮੌਕਾ ਨਹੀਂ ਮਿਲੇਗਾ।

THE LOSS FOUNDATION (ਦਿ ਲੋਸ ਫਾਊਨਡੇਸ਼ਨ)

ਯੂਕੇ ਵਿੱਚ ਅਜਿਹੇ ਲੋਕਾਂ ਨੂੰ ਇੱਕ ਤੋਂ ਵੱਧ ਚੈਨਲਾਂ ਦਾ ਸਮਰਥਨ ਪ੍ਰਦਾਨ ਕਰ ਰਹੀ ਇੱਕ ਸਥਾਪਿਤ ਚੈਰਿਟੀ ਜੋ ਕੈਂਸਰ ਜਾਂ ਕੋਵਿਡ ਕਾਰਨ ਆਪਣੇ ਕਿਸੇ ਚਹੇਤੇ ਨੂੰ ਗੁਆ ਚੁੱਕੇ ਹਨ।

SOMETHING TO LOOK FORWARD TO (ਸਮਥਿੰਗ ਟੂ ਲੁੱਕ ਫਾਰਵਰਡ ਟੂ)

ਪੂਰੇ ਯੂਕੇ ਵਿੱਚ ਇੱਕ ਚੈਰਿਟੀ ਜੋ ਕੈਂਸਰ ਦੁਆਰਾ ਪ੍ਰਭਾਵਿਤ ਮਰੀਜ਼ਾਂ, ਪਰਿਵਾਰਾਂ, ਅਤੇ ਦੇਖਭਾਲਕਰਤਾਵਾਂ ਨੂੰ ਵਿਸ਼ੇਸ਼ ਦਿਨ/ਛੁੱਟੀਆਂ/ਟਰਿੱਪ ਪ੍ਰਦਾਨ ਕਰਦੀ ਹੈ। ਦਿਲਚਸਪ ਮੌਡਲ ਜਦੋਂ ਦਾਨ ਕੀਤੇ ਹਰ £1 ਦੇ ਨਤੀਜੇ ਵਜੋਂ ਪੇਸ਼ ਕੀਤੇ ਮਨੋਰੰਜਨ ਦਾ 3x ਮੁੱਲ ਮਿਲਦਾ ਹੈ।

STRONGMEN (ਸਟ੍ਰਾਂਗਮੇਨ)

ਪੁਰਸ਼ ਸੋਗ ਸਮਰਥਨ ਚੈਰਿਟੀ। ਸਾਡਾ ਉਦੇਸ਼ ਸੋਗ ਤੋਂ ਬਾਅਦ ਮਰਦਾਂ ਨੂੰ ਸਮਰਥਨ ਦੇਣਾ ਹੈ। ਦੁੱਖ ਕਈ ਭਾਵਨਾਤਮਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਨੂੰ ਪੈਦਾ ਕਰ ਸਕਦਾ ਹੈ ਜੋ ਅਕਸਰ ਅੱਖੋਂ-ਓਹਲੇ ਅਤੇ ਨਜ਼ਰ-ਅੰਦਾਜ਼ ਤਕ ਕੀਤੇ ਜਾਂਦੇ ਹਨ, ਖਾਸ ਤੌਰ ‘ਤੇ ਮਰਦਾਂ ਵਿੱਚ। ਸਾਡੀਆਂ ਸੇਵਾਵਾਂ ਸਾਥੀ ਆਧਾਰਿਤ ਹੁੰਦੀਆਂ ਹਨ ਜੋ ਸਮਾਨ ਘਾਟੇ ਦਾ ਅਨੁਭਵ ਕਰ ਚੁੱਕੇ ਲੋਕਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ।

Muscular Dystrophy UK (ਮਸਕਿਉਲਰ ਡਿਸਟ੍ਰਾਫੀ ਯੂਕੇ)
Support Through Court (ਅਦਾਲਤ ਦੁਆਰਾ ਸਮਰਥਨ)

ਸਪੋਰਟ ਥਰੂ ਕੋਰਟ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਆਪਣੇ-ਆਪ ਨੂੰ ਸਨਮਾਨ ਦੇ ਨਾਲ ਪੇਸ਼ ਕਰ ਸਕਦੇ ਹਨ ਅਤੇ ਵਧ ਤੋਂ ਵਧ ਸੰਭਵ ਨਿਰਪੱਖ ਸੁਣਵਾਈ ਹਾਸਲ ਕਰਨ ਲਈ ਅਦਾਲਤ ਦੀ ਜਟਿਲ ਕਿਰਿਆ ਵਿੱਚੋਂ ਲੰਘ ਸਕਦੇ ਹਨ। ਅੱਜ ਤਕ, ਸਪੋਰਟ ਥਰੂ ਕੋਰਟ ਨੇ ਅਦਾਲਤੀ ਕਿਰਿਆ ਦੇ ਦੁਆਰਾ ਕਈ ਲੱਖਾਂ ਲੋਕਾਂ ਦਾ ਸਮਰਥਨ ਕੀਤਾ ਹੈ।” ਸਪੋਰਟ ਦ ਕੋਰਟ ਲਈ ਚੈਰਿਟੀ ਟੈਕਸਟ

Claim Calculator

Enter your estimated annual energy usage, commission and length of contract below to see how much you could claim.