ਕਿਰਪਾ ਕਰਕੇ ਧਿਆਨ ਦਿਓ ਕਿ ਸਾਈਨ–ਅੱਪ ਦਸਤਾਵੇਜ਼ ਅੰਗਰੇਜ਼ੀ ਵਿੱਚ ਹਨ। ਕਿਰਪਾ ਕਰਕੇ ਸਿਰਫ਼ ਤਾਂ ਸਾਈਨ ਅੱਪ ਕਰੋ ਜੇ ਤੁਸੀਂ ਇਸ ਗੱਲ ਨਾਲ ਸੁਖਾਲੇ ਹੋ ਕਿ ਤੁਸੀਂ ਆਪਣੀਆਂ ਸਹਿਮਤ ਹੋਈਆਂ ਗੱਲਾਂ ਦੇ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਸਮਝਦੇ ਹੋ, ਅਤੇ ਵਿਸ਼ੇਸ਼ ਤੌਰ ‘ਤੇ ਯਕੀਨੀ ਬਣਾਉਂਦੇ ਹੋ ਕਿ ਤੁਸੀਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੀ ਸਮੀਖਿਆ ਕੀਤੀ ਹੈ। ਜੇ ਤੁਹਾਨੂੰ ਸਮਝ ਨਹੀਂ ਲੱਗਦੀ ਹੈ, ਤਾਂ ਹਸਤਾਖਰ ਨਾ ਕਰੋ, ਜਾਂ ਪ੍ਰਭਾਵਾਂ ਲਈ ਸਲਾਹ ਮੰਗੋ। ਇਸ ਦੇ ਅਧੀਨ, ਅਸੀਂ ਪੁਸ਼ਟੀ ਕਰਦੇ ਹਾਂ ਕਿ ਪ੍ਰਲੇਖਣ ਦਾ ਸਮੁੱਚਾ ਪ੍ਰਭਾਵ ਇਹ ਹੋਵੇਗਾ: 1) ਇਹ ਬੰਦੋਬਸਤ ਜੇ ਜਿੱਤ ਨਹੀਂ ਤਾਂ ਫੀਸ ਨਹੀਂ ਤੇ ਅਧਾਰਿਤ ਹੈ; 2) ਅਸੀਂ ਤੁਹਾਨੂੰ ਹੋਏ ਨੁਕਸਾਨਾਂ ਜਾਂ ਤੁਹਾਡੇ ਪ੍ਰਾਪਤ ਕੀਤੇ ਨਿਪਟਾਨ ਦਾ 33% + VAT ਵਸੂਲ ਕਰਾਂਗੇ 3) ਅਸੀਂ ਨੁਕਸਾਨ ਦੇ ਜੋਖਮਾਂ ਨੂੰ ਕਵਰ ਕਰਨ ਲਈ ਬੀਮੇ ਦਾ ਬੰਦੋਬਸਤ ਕਰਾਂਗੇ।
ਪਹਿਲੀ ਮਿਸਾਲ ਵਿੱਚ, ਅਸੀਂ ਤੁਹਾਨੂੰ ਇੱਕ ਅਧਿਕਾਰ ਪੱਤਰ ‘ਤੇ ਹਸਤਾਖਰ ਕਰਨ ਲਈ ਕਹਾਂਗੇ। ਤੁਸੀਂ ਸਾਨੂੰ ਇਹ ਪਤਾ ਲਗਾਉਣ ਦਾ ਨਿਰਦੇਸ਼ ਦਿਓਗੇ ਕਿ ਕੀ ਤੁਹਾਡੇ ਊਰਜਾ ਸਪਲਾਇਰ ਦਲਾਲਾਂ ਨੂੰ ਕਮੀਸ਼ਨਾਂ ਦਿੰਦੇ ਆ ਰਹੇ ਹਨ, ਅਤੇ ਜੇ ਇਹ ਹੋ ਰਿਹਾ ਹੈ ਤਾਂ ਕਿੰਨੀ; ਅਤੇ ਜੇ ਉਹਨਾਂ ਨੇ ਦਿੱਤੀ ਹੈ, ਤਾਂ ਅਸੀਂ ਤੁਹਾਡੀ ਖਾਤਿਰ ਮੁਆਵਜ਼ੇ ਦਾ ਦਾਅਵਾ ਕਰਨ ਲਈ ਕਾਰਵਾਈ ਕਰਾਂਗੇ, ਬਸ਼ਰਤੇ ਤੁਹਾਨੂੰ ਕਮੀਸ਼ਨ ਦੇ ਭੁਗਤਾਨ ਦੀ ਜਾਣਕਾਰੀ ਨਹੀਂ ਸੀ।
ਦਾਅਵੇ ਦੇ ਵੇਰਵੇ, ਅਤੇ ਜਾਣਕਾਰੀ ਦੀ ਸਮਾਂ–ਸੂਚੀ ਸਮੇਤ ਜਿਹੜੇ ਦਸਤਾਵੇਜ਼ਾਂ ਦੇ ਦੁਆਰਾ ਦਾਅਵਾ ਦਰਜ ਕੀਤਾ ਜਾਵੇਗਾ, ਉਹ ਵੀ ਅੰਗਰੇਜ਼ੀ ਵਿੱਚ ਹੋਣਗੇ। ਤੁਹਾਡੇ ਲਈ ਇਹਨਾਂ ਨੂੰ ਸਮਝਣਾ ਅਤੇ ਤੁਹਾਡੇ ਰਾਹੀਂ ਨੇਕ ਨੀਤੀ ਨਾਲ ਇਹ ਘੋਸ਼ਣਾ ਕਰਨਾ ਜ਼ਰੂਰੀ ਹੋਵੇਗਾ ਕਿ ਦਾਅਵੇ ਦੇ ਵੇਰਵੇ ਅਤੇ ਜਾਣਕਾਰੀ ਦੀ ਸਮਾਂ–ਸੂਚੀ ਦੀ ਸਮੱਗਰੀ, ਖਾਸ ਤੌਰ ‘ਤੇ ਕਮੀਸ਼ਨਾਂ ਦੇ ਭੁਗਤਾਨ ਵਜੋਂ ਤੁਹਾਡੀ ਜਾਣਕਾਰੀ ਦੀ ਸਥਿਤੀ ਦੇ ਸੰਦਰਭ ਵਿੱਚ, ਸੱਚੀ ਹੈ।]