ਦਾਅਵਾ ਕਿਸ ਬਾਰੇ ਹੈ?

ਕਈ ਕਾਰੋਬਾਰਾਂ ਨੂੰ ਉਹਨਾਂ ਦੇ ਗੈਸ ਅਤੇ ਬਿਜਲੀ ਦੇ ਅਨੁਬੰਧਾਂ ਦਾ ਬੰਦੋਬਸਤ ਕਰਨ ਲਈ ਊਰਜਾ ਦੇ ਦਲਾਲਾਂ ਨੂੰ ਨਿਰਦੇਸ਼ ਦੇਣਾ ਸੌਖਾ ਲੱਗਦਾ ਹੈ।

ਦਲਾਲ ਅਕਸਰ ਸਸਤੇ ਸੌਦਿਆਂ ਦਾ ਵਾਅਦਾ ਕਰਕੇ, ਸੰਭਾਵੀ ਕਲਾਇੰਟਾਂ ਨੂੰ ਈਮੇਲ ਭੇਜਦੇ ਜਾਂ ਅਣਇੱਛਤ ਕਾਲਾਂ ਕਰਦੇ ਹਨ। ਪਰ ਜਦਕਿ ਕਈ ਦਲਾਲ ਇਸ ਬਾਰੇ ਈਮਾਨਦਾਰੀ ਨਾਲ ਖੁੱਲ੍ਹ ਕੇ ਬੋਲਦੇ ਹਨ ਕਿ ਉਹਨਾਂ ਨੂੰ ਭੁਗਤਾਨ ਕਿਵੇਂ ਕੀਤਾ ਜਾਵੇਗਾ, ਹੋਰ ਬਹੁਤ ਸਾਰੇ ਆਪਣੇ ਕਲਾਇੰਟਾਂ ਤੋਂ ਇਹ ਸੱਚ ਲੁਕਾਉਂਦੇ ਹਨ ਕਿ ਉਹਨਾਂ ਨੂੰ ਊਰਜਾ ਕੰਪਨੀ ਦੁਆਰਾ ਕਮੀਸ਼ਨ ਦਿੱਤਾ ਜਾਂਦਾ ਹੈ।

OFGEM, ਊਰਜਾ ਨਿਯੰਤ੍ਰਕ, ਕਈ ਸਾਲਾਂ ਤੋਂ ਅਜਿਹੀਆਂ ਗਤੀਵਿਧੀਆਂ ਬਾਰੇ ਚਿਤਾਵਨੀ ਦਿੰਦੇ ਆ ਰਹੇ ਹਨ, ਜਿਹਨਾਂ ਨੂੰ ਇਹ ਤੀਜੀ-ਧਿਰ ਦੇ ਜਾਣ-ਪਛਾਣ ਕਰਤਾ (Third Party Introducers, TPIs) ਕਹਿੰਦੇ ਹਨ। ਬਦਕਿਸਮਤੀ ਨਾਲ, TPI, OFGEM ਦੀਆਂ ਨਿਯੰਤ੍ਰਣ ਤਾਕਤਾਂ ਦੇ ਅਧੀਨ ਨਹੀਂ ਹਨ। ਇਸਦਾ ਮਤਲਬ ਹੈ ਕਿ ਕਾਰੋਬਾਰਾਂ (ਚੈਰਿਟੀਆਂ, ਸਕੂਲਾਂ, ਕਲੱਬਾਂ ਅਤੇ ਧਾਰਮਿਕ ਸਮੂਹਾਂ ਸਮੇਤ) ਦੇ ਨਾਲ ਸੌਦੇਬਾਜ਼ੀ ਕਰਨ ਵਾਲੇ ਦਲਾਲ ਕਿਸੇ ਅਭਿਆਸ ਕੋਡ ਜਾਂ ਵਿਵਹਾਰ ਦੇ ਮਿਆਰਾਂ ਦਾ ਪਾਲਣ ਕਰਨ ਲਈ ਮਜਬੂਰ ਨਹੀਂ ਹੁੰਦੇ ਹਨ।

ਸਾਡਾ ਮੰਨ੍ਹਣਾ ਹੈ ਕਿ ਅਭਿਆਸ 2003 ਜਿੰਨੇ ਪੁਰਾਣੇ ਸਮੇਂ ਤੋਂ ਸ਼ੁਰੂ ਹੋਇਆ ਹੋ ਸਕਦਾ ਹੈ।

ਖੋਜ ਤੋਂ ਪਤਾ ਲੱਗਦਾ ਹੈ ਕਿ ਯੂਕੇ ਵਿੱਚ ਊਰਜਾ ਦਲਾਲਾਂ ਨੂੰ ਊਰਜਾ ਕੰਪਨੀਆਂ ਦੁਆਰਾ ਹਰ ਸਾਲ ਕਮੀਸ਼ਨ ਵਜੋਂ ਅਨੁਮਾਨਤ £2.25 ਬਿਲੀਅਨ ਦਾ ਭੁਗਤਾਨ ਕੀਤਾ ਜਾਂਦਾ ਹੈ।

ਕਨੂੰਨ ਦੀ ਨਜ਼ਰ ਤੋਂ, ਤੁਹਾਡਾ ਦਲਾਲ ਸਖ਼ਤ ਫਰਜ਼ ਪੂਰੇ ਕਰਨ ਲਈ ਪਾਬੰਦ ਹੈ, ਜਿਸ ਵਿੱਚ ਮੁਨਾਸਬ ਕੁਸ਼ਲਤਾ ਅਤੇ ਧਿਆਨ ਦੇਣ ਦੇ ਫਰਜ਼ ਸ਼ਾਮਲ ਹਨ, ਤਾਂ ਜੋ ਹਿੱਤਾਂ ਦਾ ਟਾਕਰਾ ਨਾ ਹੋਵੇ ਅਤੇ ਗੁਪਤ ਮੁਨਾਫਾ ਨਾ ਕਮਾਇਆ ਜਾਵੇ। ਉਹਨਾਂ ਨੇ ਤੁਹਾਡੇ ਲਈ ਕੰਮ ਕਰਨਾ ਹੁੰਦਾ ਹੈ, ਨਾ ਕਿ ਊਰਜਾ ਕੰਪਨੀ ਦੇ ਸੇਲਸ ਵਿਅਕਤੀ ਵਜੋਂ।

ਜੇਕਰ ਤੁਹਾਡੇ ਦਲਾਲ ਨੂੰ ਊਰਜਾ ਸਪਲਾਇਰ ਦੁਆਰਾ ਕਮੀਸ਼ਨ ਦਾ ਭੁਗਤਾਨ ਕੀਤਾ ਜਾਂਦਾ ਹੈ, ਤਾਂ ਉਹਨਾਂ ਲਈ ਇਹ ਸਪਸ਼ਟ ਕਰਨਾ ਕਿ ਉਹ ਇਹ ਭੁਗਤਾਨ ਪ੍ਰਾਪਤ ਕਰ ਰਹੇ ਹਨ, ਤੁਹਾਨੂੰ ਸੂਚਨਾ ਦੇਣਾ ਕਿ ਇਹ ਅਸਲ ਵਿੱਚ ਕਿੰਨਾ ਹੈ ਅਤੇ ਉਹਨਾਂ ਨੂੰ ਇਸ ਰਕਮ ਦਾ ਭੁਗਤਾਨ ਕੀਤੇ ਜਾਣ ਲਈ ਤੁਹਾਡੀ ਸਹਿਮਤੀ ਲੈਣਾ ਲਾਜ਼ਮੀ ਹੈ। ਜੇਕਰ ਉਹ ਇਹ ਨਹੀਂ ਕਰਦੇ ਹਨ, ਤਾਂ ਦਲਾਲ ਨੂੰ ਉਹਨਾਂ ਦੇ ਕਮੀਸ਼ਨ ਦਾ ਤੁਹਾਨੂੰ ਵਾਪਸ ਭੁਗਤਾਨ ਕਰਨਾ ਪੈ ਸਕਦਾ ਹੈ, ਜਿਸ ਦਾ ਵਰਣਨ ਊਰਜਾ ਸਪਲਾਇਰ ਵਲੋਂ ਆਮ ਕਨੂੰਨ ਦੇ ਤਹਿਤ, ਦਲਾਲ ਨੂੰ ‘ਰਿਸ਼ਵਤ’ ਦਾ ਭੁਗਤਾਨ ਕਰਨ ਵਜੋਂ ਕੀਤਾ ਜਾਂਦਾ ਹੈ।

ਬੇਈਮਾਨ ਦਲਾਲਾਂ ਵਲੋਂ ਕੀਤੇ ਖੁਲਾਸੇ ਦਾ ਪੱਧਰ ਵੱਖ-ਵੱਖ ਹੋ ਸਕਦਾ ਹੈ। ਉਹ ਸ਼ਾਇਦ ਕਹਿ ਸਕਦੇ ਹਨ ਕਿ ਉਹ ਊਰਜਾ ਕੰਪਨੀ ਤੋਂ ਭੁਗਤਾਨ ਪ੍ਰਾਪਤ ਕਰਦੇ ਹਨ ਪਰ ਅੱਗੇ ਕੋਈ ਵੇਰਵੇ ਨਹੀਂ ਦਿੰਦੇ, ਜਾਂ ਉਹ ਕਹਿ ਸਕਦੇ ਹਨ ਕਿ ਉਹ ਕੁਝ ਵੀ ਵਸੂਲ ਨਹੀਂ ਕਰਦੇ। ਕੁਝ ਦੱਸਦੇ ਹਨ ਕਿ ਉਹ ਵਧੀਆ ਤੋਂ ਵਧੀਆ ਉਪਲਬਧ ਸੌਦੇ ਲਈ ਬਾਜ਼ਾਰ ਵਿੱਚ ਭੱਜੇ ਫਿਰ ਰਹੇ ਹਨ ਪਰ ਅਸਲ ਵਿੱਚ, ਊਰਜਾ ਦੇ ਸਪਲਾਇਰ ਨੂੰ ਲੱਭਣ ਲਈ ਉਤਸ਼ਾਹਿਤ ਹਨ ਜੋ ਉਹਨਾਂ ਨੂੰ ਵਧ ਤੋਂ ਵਧ ਕਮੀਸ਼ਨ ਦੇ ਸਕੇ।

ਸਾਡੇ ਕੋਲ ਮੌਜੂਦ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਕਮੀਸ਼ਨ 10p ਪ੍ਰਤੀ kWh ਤਕ ਵੱਧ ਹੋ ਸਕਦਾ ਹੈ। ਜ਼ਿਆਦਾ ਆਮ ਤੌਰ ‘ਤੇ, 1-3p ਦਾ ਭੁਗਤਾਨ ਕੀਤਾ ਜਾਂਦਾ ਹੈ।

ਅਸੀਂ ਇਹ ਸਬੂਤ ਵੀ ਦੇਖਿਆ ਹੈ ਕਿ, ਕਿਉਂਕਿ ਦਲਾਲਾਂ ਨੂੰ ਊਰਜਾ ਸਪਲਾਇਰਾਂ ਦੁਆਰਾ ਉਹਨਾਂ ਦੇ ਹਿੱਤ ਵਿੱਚ ਕੰਮ ਕਰਨ ਲਈ ਇਨਸੈਂਟਿਵ ਦਿੱਤਾ ਜਾਂਦਾ ਹੈ, ਗਾਹਕ ਨੂੰ ਹਮੇਸ਼ਾ ਬਾਜ਼ਾਰ ਵਿੱਚ ਉਪਲਬਧ ਸਭ ਤੋਂ ਸਸਤਾ ਮੁੱਲ ਪੇਸ਼ ਨਹੀਂ ਕੀਤਾ ਜਾਂਦਾ। ਜਦੋਂ ਇਹ ਹੁੰਦਾ ਹੈ, ਅਸੀਂ ਸੌਦੇਬਾਜ਼ੀ ਕੀਤੀ ਕੀਮਤ ਅਤੇ ਉਹ ਕੀਮਤ ਜੋ ਇੱਕ ਦਲਾਲ ਨੇ ਆਪਣੇ ਕਲਾਇੰਟ ਦੇ ਬਿਹਤਰੀਨ ਹਿੱਤ ਵਿੱਚ ਕੰਮ ਕਰਕੇ ਹਾਸਲ ਕੀਤੀ ਹੋਵੇਗੀ, ਦੇ ਵਿੱਚਕਾਰਲੀ ਰਕਮ ਦਾ ਮੁਆਵਜ਼ਾ ਮੁੜ-ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ।

ਜਿਹੜੀ ਜਾਣਕਾਰੀ ਤੁਹਾਨੂੰ ਦੱਸੀ ਗਈ ਹੋਵੇਗੀ, ਵਿੱਚ ਸ਼ਾਮਲ ਹੈ:

  • ਕਮੀਸ਼ਨ ਨਿਸ਼ਚਤ ਰੂਪ ਵਿੱਚ ਕਿੰਨਾ ਸੀ?
  • ਕੀ ਦਲਾਲ ਨੇ ਤੁਹਾਡੇ ਲਈ ਸਭ ਤੋਂ ਵਧੀਆ ਸੌਦੇ ਦਾ ਹਿਸਾਬ ਲਗਾਉਣ ਲਈ ਬਾਜ਼ਾਰ ਵਿੱਚ ਖੋਜ ਕੀਤੀ ਸੀ, ਜਾਂ ਕੀ ਉਹ ਕਿਸੇ ਵਿਸ਼ੇਸ਼ ਸਪਲਾਇਰਾਂ ਨਾਲ ਬੱਝੇ ਸਨ?
  • ਕੀ ਉਹਨਾਂ ਵਲੋਂ ਦੱਸੇ ਅਨੁਬੰਧ ਦੀ ਮਿਆਦ ਉਹਨਾਂ ਦੇ ਕਮੀਸ਼ਨ ਨਾਲ ਜੁੜਿਆ ਸੀ?
  • ਕੀ ਉਹ ਤੁਹਾਡੇ ਲਈ ਬਿਲਕੁਲ ਵੀ ਪੈਸਾ ਬਚਾ ਰਹੇ ਸਨ?
  • ਕੀ ਤੁਸੀਂ ਤੁਹਾਡੇ ਕੋਲ ਪਹਿਲਾਂ ਤੋਂ ਹੋਣ ਵਾਲੇ ਇਕਰਾਰਨਾਮੇ ਨੂੰ ਜਾਰੀ ਰੱਖ ਕੇ ਬੇਹਤਰ ਸਥਿਤੀ ਵਿੱਚ ਹੁੰਦੇ?
  • ਕੀ ਤੁਹਾਨੂੰ ਦੱਸਿਆ ਗਿਆ ਸੀ ਕਿ, ਵਿਸ਼ੇਸ਼ ਤੌਰ ‘ਤੇ, ਊਰਜਾ ਕੰਪਨੀਆਂ ਦਲਾਲ ਦੇ ਕਮੀਸ਼ਨ ਦਾ ਭੁਗਤਾਨ ਕਰਦੀਆਂ ਹਨ ਅਤੇ ਗਾਹਕਾਂ ਦੀ ਊਰਜਾ ਦੀ ਯੂਨਿਟ ਲਾਗਤ ਨੂੰ ਵਧਾ ਕੇ ਲਾਗਤ ਨੂੰ ਵਸੂਲਦੀਆਂ ਹਨ, ਜਿਸਦਾ ਇਹ ਪ੍ਰਭਾਵ ਪੈਂਦਾ ਹੈ ਕਿ ਦਲਾਲ ਦੇ ਕਮੀਸ਼ਨ ਦੀ ਲਾਗਤ ਗਾਹਕਾਂ ਦੇ ਬਿੱਲ ਵਿੱਚ ਸ਼ਾਮਲ ਕੀਤੀ ਜਾਂਦੀ ਹੈ।?

ਸਿਰਫ਼ ਤਾਂ ਜੇਕਰ ਤੁਹਾਨੂੰ ਇਹਨਾਂ ਸਾਲੇ ਸਵਾਲਾਂ ਦੇ ਜਵਾਬ ਪਤਾ ਹਨ, ਤਾਂ ਕੀ, ਸਾਡੇ ਖਿਆਲ ਵਿੱਚ, ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਸਹੀ ਢੰਗ ਨਾਲ ਸਲਾਹ ਦਿੱਤੀ ਗਈ ਸੀ।

ਜਿਵੇਂ ਸਾਡੇ ਮਾਮਲੇ ਦੇ ਅਧਿਐਨ ਦਿਖਾਉਂਦੇ ਹਨ, ਦਾਅਵੇ ਬਹੁਤ ਵਾਸਤਵਿਕ ਹੋ ਸਕਦੇ ਹਨ। ਸਮੱਸਿਆ ਦੀ ਜੜ੍ਹ ਇਹ ਹੈ ਕਿ ਇਹ ਲੁਕਵੇਂ ਕਮੀਸ਼ਨ ਹਨ, ਇਸ ਲਈ, ਤੁਸੀਂ ਇਹ ਵੀ ਸੋਚਿਆ ਹੋ ਸਕਦਾ ਹੈ ਕਿ ਤੁਸੀਂ ਇੱਕ ਭਰੋਸੇਮੰਦ ਦਲਾਲ ਦੇ ਨਾਲ ਵਧੀਆ ਸੌਦਾ ਕੀਤਾ ਹੈ।

ਕੀ ਮੇਰਾ ਕੋਈ ਦਾਅਵਾ ਹੈ?

ਮੈਂ ਕਿਵੇਂ ਪਤਾ ਲਗਾ ਸਕਦਾ/ਸਕਦੀ ਹਾਂ?

ਜੇਕਰ ਕਮੀਸ਼ਨ ਦਾ ਭੁਗਤਾਨ ਕੀਤਾ ਗਿਆ ਸੀ ਅਤੇ ਤੁਸੀਂ ਆਪਣੀ ਸੂਚਿਤ ਸਹਿਮਤੀ ਨਹੀਂ ਦਿੱਤੀ ਸੀ, ਤਾਂ ਤੁਹਾਡੇ ਕੋਲ ਇੱਕ ਦਾਅਵਾ ਹੋ ਸਕਦਾ ਹੈ। ਇਹ ਮਾਮਲੇ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਕਿ ਲੁਕਵੇਂ ਕਮੀਸ਼ਨ ਵਸੂਲੇ ਗਏ ਕਿਸੇ ਕਾਰੋਬਾਰ ਜਾਂ ਸੰਗਠਨ ਨੂੰ ਤਦ ਤਕ ਰਿਸ਼ਵਤ ਬਾਰੇ ਪਤਾ ਨਹੀਂ ਲੱਗ ਸਕਦਾ ਜਦੋਂ ਤਕ ਇਹ ਪੁੱਛਗਿੱਛ ਨਹੀਂ ਕਰਦੇ।

ਇਹ ਪਤਾ ਲਗਾਉਣ ਲਈ ਕਿ ਤੁਸੀਂ ਯੋਗ ਹੁੰਦੇ ਹੋ ਜਾਂ ਨਹੀਂ, ਰਜਿਸਟ੍ਰੇਸ਼ਨ ਪ੍ਰੋਸੈਸ ਨੂੰ ਇੱਥੇ ਪੂਰਾ ਕਰੋ। ਜੇਕਰ ਪੁੱਛਗਿੱਛ ਦੇ ਨਤੀਜੇ ਵਜੋਂ ਇਹ ਪਤਾ ਲੱਗਦਾ ਹੈ ਕਿ ਕਮੀਸ਼ਨ ਵਸੂਲਿਆ ਗਿਆ ਹੈ, ਅਸੀਂ ਇਸ ਨੂੰ ਵਸੂਲਣ ਦੀ ਕੋਸ਼ਿਸ਼ ਕਰਨ ਲਈ ਤੁਹਾਡੀ ਖਾਤਿਰ ਕੰਮ ਕਰਾਂਗੇ।

ਸਾਨੂੰ ਜਿਸ ਮਹੱਤਵਪੂਰਨ ਜਾਣਕਾਰੀ ਦੀ ਲੋੜ ਹੋਵੇਗੀ, ਇਸ ਤਰ੍ਹਾਂ ਹੈ:

1) ਪਿਛਲੇ 12 ਸਾਲਾਂ ਵਿੱਚ ਤੁਹਾਡੇ ਦਲਾਲ ਜਾਂ ਦਲਾਲਾਂ ਦੀ ਪਛਾਣ;

2) ਦਲਾਲ ਨੇ ਤੁਹਾਡੇ ਨਾਲ ਗੱਲਬਾਤ ਕਿਵੇਂ ਸ਼ੁਰੂ ਕੀਤੀ ਸੀ;

3) ਕੀ ਤੁਸੀਂ ਈਮਾਨਦਾਰੀ ਨਾਲ ਇਹ ਗੱਲ ਕਹਿ ਸਕਦੇ ਹੋ ਕਿ, ਜਾਂ ਤਾਂ ਤੁਹਾਨੂੰ ਇਹ ਸੂਚਨਾ ਨਹੀਂ ਦਿੱਤੀ ਗਈ ਸੀ ਕਿ ਤੁਹਾਡੇ ਦਲਾਲ ਨੂੰ ਕਮੀਸ਼ਨ ਦਾ ਭੁਗਤਾਨ ਕੀਤਾ ਜਾਵੇਗਾ ਜਾਂ ਫੇਰ ਤੁਹਾਨੂੰ ਕਮੀਸ਼ਨ ਦੇ ਪੂਰੇ ਵੇਰਵੇ ਨਹੀਂ ਦਿੱਤੇ ਗਏ ਸਨ;

4) ਤੁਹਾਡੇ ਅਨੁਬੰਧ ਜਾਂ ਇਨਵੌਇਸ ਦੀਆਂ ਨਕਲਾਂ।

ਦਾਅਵੇ ਦੇ ਨਾਲ ਜੁੜੋ

ਦਾਅਵਾ ਕਿਸਦੇ ਖਿਲਾਫ਼ ਹੁੰਦਾ ਹੈ?

ਤੁਸੀਂ ਆਪਣੇ ਦਲਾਲ ਜਾਂ ਫੇਰ ਤੁਹਾਡੇ ਊਰਜਾ ਦੇ ਸਪਲਾਇਰ ਦੇ ਖਿਲਾਫ਼ ਦਾਅਵਾ ਕਰਨ ਦੇ ਯੋਗ ਹੋਵੋਗੇ। ਹਾਲਾਂਕਿ, ਊਰਜਾ ਕੰਪਨੀ ਦਾ ਇਹ ਯਕੀਨੀ ਬਣਾਉਣ ਦਾ ਫਰਜ਼ ਹੁੰਦਾ ਹੈ ਕਿ ਕਮੀਸ਼ਨ ਦੀਆਂ ਦਰਾਂ ਅਤੇ ਬਣਤਰ ਬਾਰੇ ਸਮਝਾਇਆ ਗਿਆ ਹੈ। ਜੇਕਰ ਉਹ ਨਹੀਂ ਸਮਝਾਉਂਦੇ ਹਨ, ਤਾਂ ਉਹ ਤੁਹਾਨੂੰ ਜਵਾਬਦੇਹ ਹੋ ਸਕਦੇ ਹਨ।

ਜਿਹੜੇ ਮੁੱਖ ਪ੍ਰਤਿਵਾਦੀਆਂ ਦੀ ਅਸੀਂ ਛਾਣਬੀਣ ਕਰ ਰਹੇ ਹਾਂ, ਇਹ ਹਨ:

ਸਾਡੇ ਸਮਰਥਕ

Claim Calculator

Enter your estimated annual energy usage, commission and length of contract below to see how much you could claim.