ਅਸੀਂ ਮੁਕੱਦਮੇ ਦੀ ਕਿਰਿਆ ਵਿੱਚ ਅੰਤਰਨਿਹਿਤ ਸਾਰੇ ਜੋਖਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇੱਥੇ ਕੁਝ ਜੋਖਮ ਹਨ, ਭਾਵੇਂ ਮਾਮੂਲੀ, ਜਿਹਨਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਅਸੀਂ ਹੇਠਾਂ ਇਹਨਾਂ ਦੀ ਸੂਚੀ ਬਣਾਉਂਦੇ ਹਾਂ ਜਿਸਦੇ ਨਾਲ ਇਸ ਬਾਰੇ ਵਰਣਨ ਹੈ ਕਿ ਅਸੀਂ ਇਹਨਾਂ ਨੂੰ ਘਟਾਉਣ ਲਈ ਕੀ ਕਰਦੇ ਹਾਂ ਅਤੇ ਕਿਉਂ, ਉਸ ਅਨੁਸਾਰ ਅਸੀਂ ਇਹ ਦੱਸ ਕੇ ਸੰਤੁਸ਼ਟ ਹੁੰਦੇ ਹਾਂ ਕਿ ਮੁਕੱਦਮੇ ਵਿੱਚ ਤੁਹਾਡੀ ਭਾਗੀਦਾਰੀ ਅਭਿਆਸਕ ਉਦੇਸ਼ਾਂ ਲਈ ਜੋਖਮ ਮੁਕਤ ਹੋਵੇਗੀ।
ਜੋਖਮ 1: ਬੀਮਾਕਰਤਾ, ਜਾਂ ਮਾਮਲੇ ਦਾ ਅਸਫਲ ਨਤੀਜਾ ਨਿਕਲਣ ਤੋਂ ਬਾਅਦ, ਜਾਂ ਫੇਰ ਮਾਮਲੇ ਦੇ ਚੱਲਦਿਆਂ, ਕਵਰ ਲਈ ਇਨਕਾਰ ਕਰ ਸਕਦਾ ਹੈ ਜਾਂ ਵਾਪਸ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਬੀਮਾਕਰਤਾਵਾਂ ਨੂੰ ਮਾਮਲੇ ਦੇ ਸਾਰੇ ਪਹਿਲੂਆਂ ਬਾਰੇ ਪੂਰੀ ਸੂਚਨਾ ਦਿੱਤੀ ਜਾਂਦੀ ਹੈ, ਤਾਂ ਜੋ ਮਾਮਲੇ ਦੀ ਹਾਰ ਹੋਣ ਦੀ ਸੂਰਤ ਵਿੱਚ ਦਾਅਵੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਨ ਦਾ ਕਾਰਨ ਨਜ਼ਰ ਨਾ ਆਵੇ। ਅਸੀਂ ਮਾਮਲੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਾਂ, ਅਤੇ ਅਸੀਂ ਵੀ ਤੁਹਾਡੇ ਵਾਂਗ ਇੰਨੇ ਹੀ ਉਤਸੁਕ ਹਾਂ, ਇਹ ਯਕੀਨੀ ਬਣਾਉਣ ਲਈ ਕਿ ਬੀਮਾਕਰਤਾਵਾਂ ਨੂੰ ਪੂਰੀ ਤਰ੍ਹਾਂ ਸੂਚਿਤ ਕੀਤਾ ਜਾਂਦਾ ਹੈ ਅਤੇ ਕਵਰ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਹੁੰਦਾ ਹੈ।
ਜੋਖਮ 2: ਬੀਮਾਕਰਤਾ ਨੇ ਕਾਰੋਬਾਰ ਬੰਦ ਕਰ ਦਿੱਤਾ ਹੈ
ਅਜਿਹੀ ਸੰਭਾਵਨਾ ਹੈ ਕਿ ਬੀਮਾਕਰਤਾ ਅਸਫਲ ਹੋ ਜਾਵੇ ਇਸ ਲਈ, ਉਹ ਭੁਗਤਾਨ ਨਹੀਂ ਕਰ ਸਕਦੇ। ਅਸੀਂ ਇਸ ਜੋਖਮ ਬਾਰੇ ਕੁਝ ਨਹੀਂ ਕਰ ਸਕਦੇ, ਪਰ ਇੰਨਾ ਕਰ ਸਕਦੇ ਹਾਂ ਕਿ ਅਜਿਹੇ ਬੀਮਾਕਰਤਾਵਾਂ ਤੋਂ ਕਵਰ ਲੈਣ ਦੀ ਕੋਸ਼ਿਸ਼ ਕਰੀਏ ਜਿਹਨਾਂ ਦੀ ਰੇਟਿੰਗ ਤੋਂ ਸਾਨੂੰ ਇਹ ਬਥੇਰਾ ਸਕੂਨ ਮਿਲਦਾ ਹੈ ਕਿ ਉਹ ਭੁਗਤਾਨ ਕਰਨ ਯੋਗ ਹੋਣਗੇ। ਅਸੀਂ ਕਵਰ ਦੀ ਗੁਣਵੱਤਾ ਬਾਰੇ ਸਲਾਹ ਦੇਣ ਵਾਲੇ ਮਾਹਰ ਬੀਮਾ ਦਲਾਲਾਂ ਦੇ ਦੁਆਰਾ ਬੀਮਾ ਕਰਾ ਕੇ ਇਸ ਜੋਖਮ ਨੂੰ ਘਟਾ ਸਕਦੇ ਹਾਂ।
ਜੋਖਮ 3: ਸਮੂਹ ਬਥੇਰੇ ਦਾਅਵੇਦਾਰਾਂ ਨੂੰ ਆਕਰਸ਼ਿਤ ਨਹੀਂ ਕਰਦਾ ਹੈ
ਇੱਥੇ ਇੱਕ ਹੋਰ ਸਿਧਾਂਤਕ ਜੋਖਮ ਵੀ ਹੈ ਜਿਸਦੀ ਇਹਨਾਂ ਕਿਸੇ ਵੀ ਦਾਅਵਿਆਂ ਵਿੱਚ ਨਜ਼ਰ ਆਉਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ: ਜੋ ਇਹ ਹੈ ਕਿ ਮਾਮਲਾ ਸਫਲ ਹੈ ਪਰ ਦਾਅਵੇਦਾਰਾਂ ਲਈ ਕੋਈ ਵੀ ਰਿਕਵਰੀ ਹੋਣ ਵਾਲੀਆਂ ਰਕਮਾਂ ਸੀਮਿਤ ਹਨ।
DBA ਦੀਆਂ ਅਜਿਹੀਆਂ ਸ਼ਰਤਾਂ ਹਨ ਕਿ ਅਸੀਂ ਤੁਹਾਡੇ ਪ੍ਰਾਪਤ ਕੀਤੇ ਕਿਸੇ ਵੀ ਨੁਕਸਾਨਾਂ ਦਾ 50% ਤੋਂ ਜ਼ਿਆਦਾ ਨਹੀਂ ਲੈ ਸਕਦੇ, ਪਰ ਜੇਕਰ ਬਹੁਤ ਹੀ ਥੋੜ੍ਹੇ ਦਾਅਵੇਦਾਰ ਸਾਨੂੰ ਹਿਦਾਇਤ ਦਿੰਦੇ ਹਨ ਤਾਂ ਜੋ ਮਾਮਲੇ ਨੂੰ ਆਰਥਿਕ ਤੌਰ ‘ਤੇ ਝੱਲਣਯੋਗ ਨਾ ਬਣਾਇਆ ਜਾਵੇ, ਤਾਂ ਤੁਹਾਡੇ ਨਾਲ ਆਪਣੇ ਰੀਟੇਨਰ ਨੂੰ ਸਮਾਪਤ ਕਰਨਾ ਪੈ ਸਕਦਾ ਹੈ। ਇਸਦੀ ਸੰਭਾਵਨਾ ਬਹੁਤ ਹੀ ਘੱਟ ਹੈ, ਅਤੇ ਅਸੀਂ ਇਹ ਕਰਨ ਤੋਂ ਪਹਿਲਾਂ ਕਮੇਟੀ ਦੀ ਸਲਾਹ ਲਵਾਂਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਸਮੂਹ ਦੀ ਬਥੇਰੀ ਨੁਮਾਇੰਦਗੀ ਕੀਤੀ ਜਾ ਸਕਦੀ ਹੈ, ਜੇਕਰ ਜ਼ਰਾ ਜਿਹਾ ਵੀ ਸੰਭਵ ਹੈ।
ਤੁਸੀਂ ਆਪਣੇ ਦਾਅਵੇ ਵਿੱਚ ਸਫਲ ਹੁੰਦੇ ਹੋ ਪਰ ਦੂਜੇ ਦਾਅਵੇਦਾਰ ਆਪਣੇ-ਆਪਣੇ ਦਾਅਵੇ ਵਿੱਚ ਅਸਫਲ ਰਹਿੰਦੇ ਹਨ
ਬੀਮਾ ਸਮੂਹਿਕ ਆਧਾਰ ਉੱਤੇ ਹੋਵੇਗਾ, ਤਾਂ ਜੋ ਇਹ ਸਿਰਫ਼ ਤਾਂ ਪ੍ਰਤੀਕਿਰਿਆ ਕਰਨ ਜੇਕਰ ਦਾਅਵੇਦਾਰ ਸਮੁੱਚੇ ਤੌਰ ‘ਤੇ ਦਾਅਵਾ ਕਰਦੇ ਹਨ। ਜੇਕਰ ਕੁਝ ਦਾਅਵੇਦਾਰ ਸਫਲ ਹੁੰਦੇ ਹਨ ਅਤੇ ਦੂਜੇ ਅਸਫਲ ਹੁੰਦੇ ਹਨ, ਤਾਂ ਉਹ ਸਿਰਫ਼ ਉਸ ਸੀਮਾ ਤਕ ਭੁਗਤਾਨ ਕਰਨਗੇ ਜਿਸ ਵਿੱਚ ਅਸਫਲ ਦਾਅਵਿਆਂ ਦੇ ਸਬੰਧ ਵਿੱਚ ਪ੍ਰਤਿਵਾਦੀਆਂ ਨੂੰ ਦੇਣ-ਯੋਗ ਲਾਗਤਾਂ ਦਾ ਭੁਗਤਾਨ ਸਫਲ ਦਾਅਵੇਦਾਰਾਂ ਲਈ ਵਸੂਲ ਕੀਤੀ ਰਕਮ ਤੋਂ ਨਹੀਂ ਕੀਤਾ ਜਾ ਸਕਦਾ। ਇਸ ਦਾ ਕਿਸੇ ਸਫਲ ਦਾਅਵੇਦਾਰਾਂ ਉੱਤੇ ਵੱਡਾ ਅਸਰ ਪੈਣਾ ਅਸੰਭਵ ਹੈ।