ਬਿਜ਼ਨਸ ਐਨਰਜੀ ਕਲੇਮ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ

ਦਾਅਵਾ ਕਿਸ ਬਾਰੇ ਹੈ?

ਦਾਅਵੇ ‘ਗੁਪਤ ਕਮੀਸ਼ਨਾ’ ਦੀ ਰਿਕਵਰੀ ਬਾਰੇ, ਜਾਂ ਇਹਨਾਂ ਨੂੰ ਉਚਿਤ ਕਨੂੰਨੀ ਨਾਮ, ਯਾਂਨੀ ਰਿਸ਼ਵਤ ਦੇਣ ਬਾਰੇ ਹਨ।

ਊਰਜਾ ਸਪਲਾਇਰਾਂ ਲਈ ਊਰਜਾ ਦਲਾਲਾਂ ਨੂੰ ਹਰ ਉਸ ਊਰਜਾ ਅਨੁਬੰਧ ਲਈ ਕਮੀਸ਼ਨ ਦਾ ਭੁਗਤਾਨ ਕਰਨਾ ਆਮ ਗੱਲ ਹੈ ਜਿਸਦਾ ਬੰਦੋਬਸਤ ਦਲਾਲ ਆਪਣੇ ਕਲਾਇੰਟਾਂ ਦੀ ਖਾਤਿਰ ਕਰਦਾ ਹੈ। ਕਈ ਮਾਮਲਿਆਂ ਵਿੱਚ, ਅੰਤਲੇ ਗਾਹਕ ਨੂੰ ਕਮੀਸ਼ਨ ਬਾਰੇ ਦੱਸਿਆ ਨਹੀਂ ਜਾਵੇਗਾ ਪਰ ਊਰਜਾ ਦੀਆਂ ਉੱਚ ਦਰਾਂ ਦਾ ਭੁਗਤਾਨ ਕਰਕੇ ਇਸਦੀ ਲਾਗਤ ਨੂੰ ਆਪਣੇ ਉੱਤੇ ਲੈਣਗੇ। ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਭੁਗਤਾਨ ਗੈਰ-ਕਨੂੰਨੀ ਹੋਣਗੇ, ਅਤੇ ਸਪਲਾਇਰ ਦੁਆਰਾ ਭੁਗਤਾਨ ਕੀਤੀ ਰਿਸ਼ਤਰ ਵਜੋਂ ਗਿਣੇ ਜਾਣਗੇ; ਨਤੀਜੇ ਵਜੋਂ, ਗਾਹਕ ਰਿਸ਼ਵਤ ਦੇ ਨਾਲ ਵਿਆਜ਼ ਅਤੇ ਨੁਕਸਾਨਾਂ ਦੀ ਅਦਾਇਗੀ ਲਈ ਹੱਕਦਾਰ ਹੁੰਦਾ ਹੈ।

OFGEM ਨੇ ਤੀਜੀ-ਧਿਰ ਦੇ ਜਾਣ-ਪਛਾਣਕਰਤਾਵਾਂ ਬਾਰੇ ਕੀ ਕਿਹਾ ਹੈ?

Ofgem ਦੀਆਂ ਊਰਜਾ ਬਾਜ਼ਾਰ ਵਿੱਚ ਪਾਰਦਰਸ਼ੀ ਨਾ ਹੋਣ ਬਾਰੇ ਲੰਮੇ ਸਮੇਂ ਤੋਂ ਚਿੰਤਾਵਾਂ ਹਨ। ਹਾਲ ਹੀ ਵਿੱਚ ਸੰਚਾਲਿਤ ਇੱਕ ‘ਮਾਇਕਰੋ ਕਾਰੋਬਾਰ ਸਮੀਖਿਆ’ ਵਿੱਚ, Ofgem ਨੇ ਧਿਆਨ ਦਿੱਤਾ ਕਿ ਬਾਜ਼ਾਰ ਉਹ ਸੀ ਜਿੱਥੇ “ਕੀਮਤ ਹਾਲੇ ਵੀ ਪੂਰੀ ਤਰ੍ਹਾਂ ਪਾਰਦਰਸ਼ੀ ਹੋਣ ਤੋਂ ਕਈ ਮੀਲ ਦੂਰ ਹੈ ਅਤੇ ਜਿੱਥੇ ਕੰਪਨੀਆਂ ਆਪਣੇ ਗਾਹਕਾਂ ਦੀ ਤੁਲਨਾ ਵਿੱਚ ਵੱਡੇ ਤੌਰ ‘ਤੇ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਰੱਖਦੀਆਂ ਹਨ।”

[those arrangements] ਮਗਰਲੇ ਸਲਾਹ-ਮਸ਼ਵਰੇ ਵਿੱਚ, Ofgem ਨੇ ਪਤਾ ਲਗਾਇਆ ਕਿ ਦਲਾਲ ਦੇ ਕਮੀਸ਼ਨਾਂ ਵਿੱਚ ਪਾਰਦਰਸ਼ੀ ਹੋਣ ਦੀ ਕਮੀ ਇੱਕ ਵੱਡੀ ਸਮੱਸਿਆ ਸੀ: “ਛੋਟੇ ਕਾਰੋਬਾਰ ਦਲਾਲਾਂ ਅਤੇ ਸਪਲਾਇਰਾਂ ਦੇ ਵਿਚਕਾਰ ਵਿਸ਼ੇਸ਼ ਕਾਰੋਬਾਰੀ ਬੰਦੋਬਸਤਾਂ ਬਾਰੇ ਅਨਿਸ਼ਚਿਤ ਜਾਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ, ਜਿਸਦਾ ਅਸਰ [ਇਹ ਬੰਦੋਬਸਤ] ਛੋਟੇ ਕਾਰੋਬਾਰਾਂ ਨੂੰ ਪੇਸ਼ ਕੀਤੀਆਂ ਪੇਸ਼ਕਸਾਂ ਉੱਤੇ, ਅਤੇ ਦਲਾਲੀ ਸੇਵਾ ਦੀ ਵਰਤੋਂ ਕਰਦੇ ਸਮੇਂ ਸਪਲਾਈ ਅਨੁਬੰਧ ਲਈ ਸਹਿਮਤ ਹੋਣ ਦੀਆਂ ਅਸਲ ਲਾਗਤਾਂ ਉੱਤੇ ਪੈ ਸਕਦਾ ਹੈ। ਦਲਾਲ ਦੇ ਕਮੀਸ਼ਨ ਬਾਰੇ ਜਾਣਕਾਰੀ ਨਾ ਹੋਣਾ ਖਾਸ ਤੌਰ ‘ਤੇ ਇੱਕ ਵੱਡੀ ਸਮੱਸਿਆ ਹੁੰਦੀ ਜਾਪਦੀ ਹੈ। ਦਲਾਲ ਦੇ ਕਮੀਸ਼ਨ ਖਰਚੇ ਨਾਲ ਜੁੜੀ ਪਾਰਦਰਸ਼ਿਤਾ ਦੀ ਕਮੀ ਦਾ ਮਤਲਬ ਹੈ ਕਿ ਬਹੁਤ ਸਾਰੇ ਛੋਟੇ ਕਾਰੋਬਾਰਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹਨਾਂ ਦੁਆਰਾ ਆਪਣੇ ਊਰਜਾ ਦੇ ਬਿੱਲ ਦੁਆਰਾ ਕੀਤੇ ਗਏ ਭੁਗਤਾਨ ਦੀ ਕਿੰਨੀ ਰਕਮ ਉਹਨਾਂ ਦੇ ਚੁਣੇ ਗਏ ਦਲਾਲ ਨੂੰ ਮਿਲਦੀ ਹੈ।” ਦੂਜੇ ਸ਼ਬਦਾਂ ਵਿੱਚ, ਕਮੀਸ਼ਨ ਦਾ ਪੂਰਾ ਖੁਲਾਸਾ ਨਹੀਂ ਕੀਤਾ ਜਾਂਦਾ ਅਤੇ ਨਤੀਜੇ ਵਜੋਂ, ਛੋਟੇ ਕਾਰੋਬਾਰਾਂ ਨੂੰ ਬਿਹਤਰੀਨ ਸੌਦੇ ਪ੍ਰਾਪਤ ਕਰਨ ਤੋਂ ਰੋਕਿਆ ਜਾਂਦਾ ਹੈ।

ਦਲਾਲਾਂ ਦੇ ਅਭਿਆਸਾਂ ਅਤੇ ਪਾਰਦਰਸ਼ਿਤਾ ਦੀ ਕਮੀ ਵਜੋਂ ਕੀਤੇ ਗਏ ਫੈਸਲੇ ਸਿਰਫ਼ ਛੋਟੇ ਕਾਰੋਬਾਰਾਂ ਲਈ ਲਾਗੂ ਨਹੀਂ ਹੁੰਦੇ ਹਨ ਪਰ ਸਮੁੱਚੇ ਤੌਰ ‘ਤੇ ਇੱਕ ਗੈਰ-ਘਰੇਲੂ ਊਰਜਾ ਬਾਜ਼ਾਰ ਵਿੱਚ ਗਾਹਕਾਂ ਲਈ ਵੀ।

ਮੈਨੂੰ ਕਿੰਨਾ ਮੁਆਵਜ਼ਾ ਮਿਲ ਸਕਦਾ ਹੈ?

ਤੁਸੀਂ ਮੁਆਵਜ਼ੇ ਦੀ ਜਿਸ ਰਕਮ ਲਈ ਹੱਕਦਾਰ ਹੋ ਸਕਦੇ ਹਨ, ਕਈ ਕਾਰਕਾਂ ਉੱਤੇ ਨਿਰਭਰ ਕਰੇਗੀ ਜਿਵੇਂ ਕਿ ਭੁਗਤਾਨ ਕੀਤੇ ਕਮੀਸ਼ਨ ਦੀ ਰਕਮ (ਯਾਂਨੀ, ਕਿ ਤੁਹਾਡੇ ਵਲੋਂ ਊਰਜਾ ਦੇ ਯੂਨਿਟ ਰੇਟ ਉੱਤੇ ਭੁਗਤਾਨ ਕੀਤਾ ਗਿਆ ਵਾਧਾ 3p, 5p, ਜਾਂ 10p ਪ੍ਰਤੀ kWh ਸੀ), ਅਤੇ ਤੁਸੀਂ ਹਰ ਅਨੁਬੰਧ ਦੇ ਤਹਿਤ ਊਰਜਾ ਦੀ ਕਿੰਨੀ ਮਾਤਰਾ ਵਰਤੀ।

ਸੰਭਾਵੀ ਮੁਆਵਜ਼ਾ ਦਰਾਂ ਨੂੰ ਦਰਸਾ ਰਹੀ ਇੱਕ ਸਾਰਣੀ ਹੇਠਾਂ ਦਿਖਾਈ ਗਈ ਹੈ:

ਮਿਸ਼ਰਿਤ (ਗੈਸ ਅਤੇ ਬਿਜਲੀ) ਸਾਲਾਨਾ ਊਰਜਾ ਵਰਤੋਂ (kWh)
60,000 80,000 100,000 200,000 500,000
ਤਿੰਨ-ਸਾਲ ਦੇ ਇਕਰਾਰਨਾਮੇ ਦੀ ਕਲਪਨਾ ਕਰਕੇ ਅਦਾ ਕੀਤਾ ਕੁੱਲ ਕਮੀਸ਼ਨ 2p £3,600.00 £4,800.00 £6,000.00 £12,000.00 £30,000.00
3p £5,400.00 £7,200.00 £9,000.00 £18,000.00 £45,000.00
5p £9,000.00 £12,000.00 £15,000.00 £30,000.00 £75,000.00
10p £18,000.00 £24,000.00 £30,000.00 £60,000.00 £150,000.00

 
ਪੂਰੀ ਸਾਰਣੀ ਨਹੀਂ ਦੇਖ ਸਕਦੇ? ਤੁਸੀਂ ਸਾਰੇ ਡੇਟਾ ਨੂੰ ਪ੍ਰਗਟ ਕਰਨ ਲਈ ਖੱਬੇ ਅਤੇ ਸੱਜੇ ਸਵਾਈਪ ਕਰ ਸਕਦੇ ਹੋ।

ਦਾਅਵੇ ਦਾ ਕਨੂੰਨੀ ਆਧਾਰ ਕੀ ਹੈ

ਸੰਖੇਪ ਵਿੱਚ, ਦਾਅਲੇ ਦਾ ਕਨੂੰਨੀ ਆਧਾਰ ਇਹ ਹੈ ਕਿ ਤੁਹਾਡੇ ਸਪਲਾਇਰ ਦੁਆਰਾ ਤੁਹਾਡੇ ਊਰਜਾ ਦਲਾਲ ਨੂੰ ਕੀਤਾ ਗਿਆ ਭੁਗਤਾਨ ਰਿਸ਼ਵਤ ਵਜੋਂ ਮੰਨਿਆ ਗਿਆ। ਜਦੋਂ ਦਲਾਲ ਦਾ ਇਹ ਫਰਜ਼ ਹੈ ਕਿ ਤੁਹਾਨੂੰ ਨਿਰਪੱਖ ਅਤੇ ਹੈਰ-ਹਿਤਕਾਰੀ ਆਧਾਰ ਉੱਤੇ ਸਿਫਾਰਿਸ਼ਾਂ ਪ੍ਰਦਾਨ ਕਰੇ, ਉਸ ਸਮੇਂ ਕਮੀਸ਼ਨ ਨੂੰ ਸਵੀਕਾਰ ਕਰਨਾ ਇਸ ਫਰਜ਼ ਦਾ ਵਿਰੋਧ ਕਰਦਾ ਹੈ ਕਿਉਂਕਿ ਇਸ ਨਾਲ ਇਸ ਗੱਲ ਦੀ ਸੰਭਾਵਨਾ ਵਧ ਜਾਂਦੀ ਹੈ ਕਿ ਦਲਾਲ ਉਸ ਇਕਰਾਰਨਾਮੇ ਦੀ ਸਿਫਾਰਿਸ਼ ਕਰੇਗਾ ਜਿਸ ਦੁਆਰਾ ਮੋਟੇ ਕਮੀਸ਼ਨ ਦਾ ਭੁਗਤਾਨ ਕੀਤਾ ਜਾਵੇਗਾ, ਨਾ ਕਿ ਤੁਹਾਡੇ ਲਈ ਸਭ ਤੋਂ ਉਚਿਤ ਅਨੁਬੰਧ ਦੀ। ਜੇਕਰ ਤੁਹਾਡੇ ਦਲਾਲ ਨੇ ਅਜਿਹੇ ਕਮੀਸ਼ਨ ਸਵੀਕਾਰ ਕਰਨ ਲਈ ਤੁਹਾਡੀ ਪੂਰੀ ਸੂਚਿਤ ਸਹਿਮਤੀ ਹਾਸਲ ਕੀਤੀ ਸੀ, ਤਾਂ ਕੋਈ ਦਾਅਵਾ ਨਹੀਂ ਹੋਵੇਗਾ। ਜਦੋਂ ਕੋਈ ਸੂਚਿਤ ਰਜ਼ਾਮੰਦੀ ਨਹੀਂ ਦਿੱਤੀ ਗਈ ਸੀ, ਤਾਂ ਮੁਆਵਜ਼ੇ ਲਈ ਦਾਅਵਾ ਹੋਵੇਗਾ।

ਤੁਸੀਂ ਇਹਨਾਂ ਹਾਲਾਤਾਂ ਵਿੱਚ ਲੁਕਵੇਂ ਕਮੀਸ਼ਨਾਂ ਦੇ ਭੁਗਤਾਨ ਦੀ ਵਿਸ਼ੇਸ਼ਤਾ ਇੱਕ ਰਿਸ਼ਵਤ ਵਜੋਂ ਕਿਉਂ ਦੱਸਦੇ ਹੋ?

ਅਸੀਂ ਇਹ ਦੋਸ਼ ਨਹੀਂ ਲਗਾਉਂਦੇ ਕਿ ਸਪਲਾਇਰ ਜਾਂ ਦਲਾਲ ਨੇ ਅਪਰਾਧਕ ਜੁਰਮ ਕੀਤਾ ਹੈ। ਇਸਦੀ ਬਜਾਏ, ਅਸੀਂ ਕਹਿੰਦੇ ਹਾਂ ਕਿ ਸਪਲਾਇਰ ਵਲੋਂ ਦਲਾਲ ਨੂੰ ਗਾਹਕ ਦੀ ਸੂਚਿਤ ਸਹਿਮਤੀ ਦੇ ਬਿਨਾਂ ਕਮੀਸ਼ਨ ਦਾ ਭੁਗਤਾਨ ਇੱਕ ਸਿਵਿਲ ਲਾਅ ਰਿਸ਼ਵਤ ਵਜੋਂ ਗਿਣਿਆ ਜਾਂਦਾ ਹੈ, ਜਿਸ ਕਰਕੇ ਦਲਾਲ ਜਾਂ ਫੇਰ ਸਪਲਾਇਰ ਦੇ ਖਿਲਾਫ਼ ਦਾਅਵਾ ਪੇਸ਼ ਕੀਤਾ ਜਾਂਦਾ ਹੈ।

ਇਹ ਭੁਗਤਾਨ ਜ਼ਰੂਰੀ ਤੌਰ ‘ਤੇ ਤੁਹਾਡੇ ਦਲਾਲ ਵਲੋਂ ਤੁਹਾਨੂੰ ਸਭ ਤੋਂ ਉਚਿਤ ਊਰਜਾ ਅਨੁਬੰਧ ਵਜੋਂ ਨਿਰਪੱਖ ਸਲਾਹ ਪ੍ਰਦਾਨ ਕਰਨ ਦੇ ਫਰਜ਼ ਦੇ ਨਾਲ ਦਖ਼ਲ ਨਹੀਂ ਦਿੰਦੇ ਹਨ। ਤੁਹਾਡੇ ਦਲਾਲ ਨੂੰ ਕਮੀਸ਼ਨ ਦਾ ਭੁਗਤਾਨ ਕਰਕੇ, ਤੁਹਾਡਾ ਸਪਲਾਇਰ ਇੱਕ ਵਿਸ਼ੇਸ਼ ਸਿਫਾਰਿਸ਼ ਦੇਣ ਲਈ ਦਲਾਲ ਨੂੰ ਅਸਰਦਾਰ ਢੰਗ ਨਾਲ ਫੁਸਲਾ ਰਿਹਾ ਹੈ ਜੋ ਉਸਨੇ ਉੰਝ ਨਹੀਂ ਦੇਣੀ ਸੀ, ਅਤੇ ਇਹ ਤੁਹਾਡੇ ਬਿਹਤਰੀਨ ਹਿੱਤ ਵਿੱਚ ਨਹੀਂ ਵੀ ਹੋ ਸਕਦੀ।

ਮੈਨੂੰ ਕਿਹੜੇ ਲਿਖਤ ਦਸਤਾਵੇਜ਼ ਦੇਣੇ ਹੋਣਗੇ?

ਤੁਹਾਡੇ ਲਈ ਹਰ ਉਸ ਊਰਜਾ ਇਕਰਾਰਨਾਮੇ ਜਾਂ ਸਾਈਟ ਦੇ ਸਬੰਧ ਵਿੱਚ ਜਿਸ ‘ਤੇ ਤੁਸੀਂ ਦਾਅਵਾ ਕਰਨਾ ਚਾਹੁੰਦੇ ਹੋ, ਹੇਠ ਲਿਖੇ ਦਸਤਾਵੇਜ਼ਾਂ ਵਿੱਚੋਂ ਘੱਟੋ-ਘੱਟ ਪ੍ਰਦਾਨ ਕਰਨਾ ਜ਼ਰੂਰੀ ਹੋਵੇਗਾ:

(i) ਇੱਕ ਊਰਜਾ ਬਿੱਲ;

(ii) ਤੁਹਾਡੇ ਅਤੇ ਤੁਹਾਡੇ ਊਰਜਾ ਦੇ ਸਪਲਾਇਰ ਦੇ ਵਿੱਚਕਾਰ ਇਕਰਾਰਨਾਮਾ; ਅਤੇ/ਜਾਂ

(iii) ਤੁਹਾਡੇ ਅਤੇ ਤੁਹਾਡੇ ਊਰਜਾ ਦਲਾਲ ਦੇ ਵਿੱਚਕਾਰ ਇਕਰਾਰਨਾਮਾ।

ਤੁਹਾਨੂੰ ਸਾਡੇ ਲਈ ਇਹ ਪੁਸ਼ਟੀ ਕਰਨ ਦੀ ਲੋੜ ਵੀ ਹੋਵੇਗੀ ਕਿ ਤੁਹਾਨੂੰ ਤੁਹਾਡੇ ਦਲਾਲ ਨੇ ਚੰਗੀ ਤਰ੍ਹਾਂ ਸੂਚਨਾ ਨਹੀਂ ਦਿੱਤੀ ਸੀ ਕਿ ਤੁਹਾਡੇ ਸਪਲਾਇਰ ਵਲੋਂ ਤੁਹਾਡੇ ਦਲਾਲ ਨੂੰ ਕਮੀਸ਼ਨ ਦਿੱਤਾ ਗਿਆ ਸੀ। ਇੱਕ ਵਾਰ ਤੁਸੀਂ ਰਜਿਸਟ੍ਰੇਸ਼ਨ ਪ੍ਰੋਸੈਸ ਨੂੰ ਸ਼ੁਰੂ ਕਰ ਦਿੰਦੇ ਹੋ ਤਾਂ ਅਸੀਂ ਸਾਡੇ ਔਨਲਾਈਨ ਸਵਾਲਨਾਮੇ ਦੇ ਦੁਆਰਾ ਉਸ ਪੁਸ਼ਟੀ ਦੀ ਵਾਸਤਵਿਕ ਕਿਸਮ ਅਤੇ ਪ੍ਰਭਾਵ ਨੂੰ ਸਮਝਾਵਾਂਗੇ ਜੋ ਤੁਸੀਂ ਸਾਨੂੰ ਦੇਣੀ ਹੈ।

ਇਸ ਦੇ ਨਾਲ ਹੀ, ਤਾਂ ਕਿ ਅਸੀਂ ‘ਆਪਣੇ ਕਲਾਇੰਟ ਨੂੰ ਜਾਣੋ’ ਜਾਂਚਾਂ ਪੂਰੀਆਂ ਕਰ ਸਕੀਏ, ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੋਵੇਗੀ ਕਿ ਤੁਸੀਂ (ਯਾਂਨੀ, ਇੱਕ ਵਿਅਕਤੀ ਜੋ ਤੁਹਾਡੇ ਕਾਰੋਬਾਰ ਦੀ ਖਾਤਿਰ ਸਾਨੂੰ ਨਿਰਦੇਸ਼ ਦੇ ਰਿਹਾ ਹੈ) ਜਾਂ ਤਾਂ ਇੱਕ ਇਲੈਕਟੋਰਲ ਰੋਲ ਜਾਂਚ ਜਾਂ ਫੇਰ ਕੋਈ ਹੋਰ ਪਛਾਣ ਜਾਂਚ ਨੂੰ ਪਾਸ ਕਰਦੇ ਹੋ। ਇਸ ਲਈ, ਤੁਹਾਡੇ ਲਈ ਤੁਹਾਡੇ ਪਾਸਪੋਰਟ ਜਾਂ ਡ੍ਰਾਈਵਿੰਗ ਲਾਇਸੰਸ ਦੀ ਇੱਕ ਨਕਲ ਪ੍ਰਦਾਨ ਕਰਨਾ ਜ਼ਰੂਰੀ ਹੋ ਸਕਦਾ ਹੈ।

ਮੈਨੂੰ ਕਿਹੜਾ ਗਵਾਹ ਸਬੂਤ ਦੇਣਾ ਪੈ ਸਕਦਾ ਹੈ?

ਇਹੋ ਜਿਹੇ ਇੱਕ ਦਾਅਵੇ ਵਿੱਚ ਜਿਸ ਵਿੱਚ ਕਈ ਹਜ਼ਾਰ ਵਿਅਕਤੀਗਤ ਦਾਅਵੇਦਾਰਾਂ ਦੇ ਹੋਣ ਦੀ ਸੰਭਾਵਨਾ ਹੈ, ਅੰਕੜਿਆਂ ਵਜੋਂ ਇਹ ਬਹੁਤ ਅਸੰਭਾਵੀ ਹੈ ਕਿ ਤੁਹਾਨੂੰ ਗਵਾਹ ਸਬੂਤ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ। ਸਬੂਤ ਅਕਸਰ ਸਾਲਿਸਿਟਰ ਦੇ ਗਵਾਹ ਬਿਆਨਾਂ ਅਤੇ ਦਾਅਵੇਦਾਰਾਂ ਦੀ ਖਾਤਿਰ ਮਾਹਰਾਂ ਦੁਆਰਾ ਪ੍ਰਦਾਨ ਵੀ ਕੀਤੇ ਜਾਂਦੇ ਹਨ।

ਹਾਲਾਂਕਿ, ਤੁਹਾਨੂੰ ਕਾਰੋਬਾਰ ਦੀ ਖਾਤਿਰ, ਇਹ ਪੁਸ਼ਟੀ ਕਰਨ ਦੀ ਲੋੜ ਹੋਵੇਗੀ ਕਿ ਤੁਹਾਨੂੰ ਕਮੀਸ਼ਨ ਦੇ ਭੁਗਤਾਨ ਬਾਰੇ ਜਾਣਕਾਰੀ ਨਹੀਂ ਸੀ। ਤੁਹਾਨੂੰ ਤੁਹਾਡੇ ਦਾਅਵਿਆਂ ਨਾਲ ਸਬੰਧਤ ਊਰਜਾ ਦੇ ਇਕਰਾਰਨਾਮੇ ਅਤੇ/ਜਾਂ ਊਰਜਾ ਦੇ ਬਿੱਲ ਵਰਗੇ ਦਸਤਾਵੇਜ਼ ਸਾਨੂੰ ਪ੍ਰਦਾਨ ਕਰਨ ਦੀ ਲੋੜ ਵੀ ਹੋਵੇਗੀ।

ਤੁਹਾਨੂੰ ਆਪਣੇ ਪੂਰੇ ਕਾਰੋਬਾਰ ਅੰਦਰ ‘ਦਸਤਾਵੇਜ਼ ਹੋਲਡ ਨੋਟਿਸ’ ਕਹਾਉਂਦਾ ਇੱਕ ਦਸਤਾਵੇਜ਼ ਵੀ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਖੁਲਾਸਾ ਕਰਨ ਯੋਗ ਦਸਤਾਵੇਜ਼ਾਂ ਨੂੰ ਰੋਕਿਆ ਜਾਵੇ ਜਿਹਨਾਂ ਨੂੰ ਤੁਹਾਨੂੰ ਸਮੇਂ ਅਨੁਸਾਰ ਅਦਾਲਤ ਵਿੱਚ ਪੇਸ਼ ਕਰਨ ਦੀ ਲੋੜ ਹੋ ਸਕਦੀ ਹੈ। ਅਸੀਂ ਰਜਿਸਟ੍ਰੇਸ਼ਨ ਪ੍ਰੋਸੈਸ ਦੇ ਦੌਰਾਨ ਇਸਨੂੰ ਹੋਰ ਵਿਸਤਾਰ ਵਿੱਚ ਸਮਝਾਵਾਂਗੇ।

ਸ਼ਾਮਲ ਹੋਣ ਲਈ ਮੇਰੀ ਲਾਗਤ ਕਿੰਨੀ ਹੋਵੇਗੀ?

ਅਸੀਂ ਨੁਕਸਾਨ-ਆਧਾਰਿਤ ਸਮਝੌਤੇ (‘DBA’) ਦੇ ਆਧਾਰ ਉੱਤੇ ਕੰਮ ਕਰਦੇ ਹਾਂ। ਇਹ ਜਿੱਤ ਨਹੀਂ ਤਾਂ ਫੀਸ ਨਹੀਂ ਸਮਝੌਤੇ ਦਾ ਰੂਪ ਹੈ, ਇਸ ਲਈ, ਦਾਅਵੇ ਨਾਲ ਜੁੜਨ ਦੀਆਂ ਕੋਈ ਅਗਾਊਂ ਲਾਗਤਾਂ ਨਹੀਂ ਹਨ। ਹਾਰਕਸ ਪਾਰਕਰ ਤੁਹਾਡੇ ਦਾਅਵੇ ਨੂੰ ਅੱਗੇ ਲਿਜਾਉਣ ਦੀਆਂ ਲਾਗਤਾਂ ਨੂੰ ਪੂਰਾ ਕਰੇਗਾ, ਜਿਸ ਵਿੱਚ ਅਦਾਲਤ ਦੀਆਂ ਫੀਸਾਂ ਅਤੇ ਮਾਹਰਾਂ ਅਤੇ ਕਾਊਂਸਿਲ ਦੀਆਂ ਫੀਸਾਂ ਆਦਿ ਸ਼ਾਮਲ ਹਨ। ਜੇਕਰ ਤੁਹਾਡਾ ਦਾਅਵਾ ਸਫਲ ਹੁੰਦਾ ਹੈ, ਤਾਂ ਉਸ ਮਾਮਲੇ ਵਿੱਚ ਅਸੀਂ ਤੁਹਾਡੇ ਤੋਂ ਤੁਹਾਡੇ ਪ੍ਰਾਪਤ ਕੀਤੇ ਨੁਕਸਾਨਾਂ ਦੇ 33% ਦੇ ਨਾਲ VAT (ਜੇਕਰ ਲਾਗੂ ਹੋਵੇ), ਦੇ ਨਾਲ-ਨਾਲ ਅਦਾਇਗੀ ਦਾ ਅਨੁਪਾਤਕ ਹਿੱਸਾ ਲਵਾਂਗੇ, ਜਿਵੇਂ ਕਿ ਆਫਟਰ ਦਿ ਇਵੈਂਟ ਇਨਸ਼ੋਰੈਂਸ ਦੇ ਪ੍ਰੀਮੀਅਮ।

ਕੀ ਅਜਿਹੇ ਕੋਈ ਹਾਲਾਤ ਹੁੰਦੇ ਹਨ ਜਦੋਂ ਮੈਨੂੰ ਮੇਰੀ ਕਨੂੰਨੀ ਟੀਮ ਦੀਆਂ ਲਾਗਤਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ?

ਅਸੀਂ ਜਿੱਤ ਨਹੀਂ ਤਾਂ ਫੀਸ ਨਹੀਂ ਆਧਾਰ ਉੱਤੇ ਕੰਮ ਕਰ ਰਹੇ ਹਾਂ। ਜੇਕਰ ਦਾਅਵੇ ਸਫਲ ਹੁੰਦੇ ਹਨ, ਤਾਂ ਉਸ ਮਾਮਲੇ ਵਿੱਚ ਤੁਸੀਂ ਸਾਨੂੰ ਤੁਹਾਡੇ ਦਾਅਵੇ ਦੀਆਂ ਰਕਮਾਂ ਦੇ 33% ਦੇ ਨਾਲ VAT (ਜੇਕਰ ਲਾਗੂ ਹੋਵੇ), ਦੇ ਨਾਲ-ਨਾਲ ਅਦਾਇਗੀ ਦਾ ਅਨੁਪਾਤਕ ਹਿੱਸਾ ਦਿਓਗੇ।

ਜੇਕਰ ਦਾਅਵੇ ਸਫਲ ਨਹੀਂ ਹੁੰਦੇ ਹਨ, ਤਾਂ ਅਸੀਂ ਤੁਹਾਡੇ ਦਾਅਵੇ ਨੂੰ ਅੱਗੇ ਲਿਜਾਉਣ ਵਿੱਚ ਸ਼ਾਮਲ ਸਾਡੀਆਂ ਲਾਗਤਾਂ ਲਈ ਤੁਹਾਡੇ ‘ਤੇ ਖਰਚਾ ਨਹੀਂ ਪਾਵਾਂਗੇ।

ਜੇਕਰ ਤੁਸੀਂ ਸਾਡੇ ਵਲੋਂ ਤੁਹਾਡੀ ਖਾਤਿਰ ਕੰਮ ਪੂਰਾ ਕਰਨ ਤੋਂ ਬਾਅਦ ਸਾਡੇ ਨਾਲ ਆਪਣਾ ਰੀਟੇਨਰ ਸਮਾਪਤ ਕਰਦੇ ਹੋ, ਤਾਂ ਅਸੀਂ ਨੁਕਸਾਨ-ਆਧਾਰਿਤ ਸਮਝੌਤੇ ਵਿੱਚ ਤੈਅ ਕੀਤੇ ਅਨੁਸਾਰ ਜੋ ਸਾਡੇ ਰਜਿਸਟ੍ਰੇਸ਼ਨ ਸਵਾਲਨਾਮੇ ਦੇ ਦੁਆਰਾ ਉਪਲਬਧ ਹੈ ਅਤੇ ਜਿਸ ਨੂੰ ਤੁਹਾਨੂੰ ਧਿਆਨ ਨਾਲ ਅਤੇ ਪੂਰੀ ਤਰ੍ਹਾਂ ਪੜ੍ਹਣਾ ਚਾਹੀਦਾ ਹੈ, ਉਪਰੋਕਤ ਤੋਂ ਇਲਾਵਾ ਤੁਹਾਨੂੰ ਖਰਚਾ ਪਾਉਣਾ ਚੁਣ ਸਕਦੇ ਹਾਂ।

ਮੇਰੇ ਮੁਕੱਦਮੇ ਦੀ ਕਿਰਿਆ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ?

ਮੁਕੱਦਮੇ ਦਾ ਫੈਸਲਾ ਨਿਕਲਣ ਵਿੱਚ ਕਈ ਸਾਲ ਲੱਗ ਸਕਦੇ ਹਨ ਅਤੇ ਇਹ ਇਹੋ ਜਿਹੇ ਸਮੂਹ ਦਾਅਵਿਆਂ ਵਿੱਚ ਖਾਸ ਤੌਰ ‘ਤੇ ਹੁੰਦਾ ਹੈ। ਕਾਰੋਬਾਰਾਂ ਨੂੰ ਤੁਰੰਤ ਸਮਾਧਾਨ ਦੀ ਉਮੀਦ ਨਹੀਂ ਕਰਨੀ ਚਾਹੀਦੀ ਅਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਦਾਅਵਿਆਂ ਨੂੰ ਤਕਰੀਬਨ 5 ਸਾਲ ਲੱਗ ਸਕਦੇ ਹਨ। ਇਹ ਸੰਭਵ ਹੈ ਕਿ ਪ੍ਰਤਿਵਾਦੀ ਕਿਸੇ ਸ਼ੁਰੂਆਤੀ ਪੜਾਅ ‘ਤੇ ਦਾਅਵਿਆਂ ਨੂੰ ਨਿਪਟਾਉਣਾ ਚੁਣ ਸਕਦੇ ਹਨ, ਜਿਸ ਮਾਮਲੇ ਵਿੱਚ ਜ਼ਿਆਦਾ ਝਟਪਟ ਨਤੀਜਾ ਹਾਸਲ ਕੀਤਾ ਜਾ ਸਕਦਾ ਹੈ।

ਮੇਰੇ ਵਲੋਂ ਹਾਰਕਸ ਪਾਰਕਰ ਨੂੰ ਕੌਣ ਹਿਦਾਇਤਾਂ ਦਏਗਾ?

ਇਹੋ ਜਿਹੇ ਸਮੂਹ ਦਾਅਵਿਆਂ ਵਿੱਚ, ਸਾਲਿਸਿਟਰਾਂ ਲਈ ਹਰ ਕਾਰੋਬਾਰ ਤੋਂ ਦਾਅਵੇ ਦੇ ਪ੍ਰਬੰਧਨ ਉੱਤੇ ਵਿਅਕਤੀਗਤ ਹਿਦਾਇਤਾਂ ਲੈਣਾ ਵਿਵਹਾਰਕ ਤੌਰ ‘ਤੇ ਸੰਭਵ ਨਹੀਂ ਹੁੰਦਾ ਹੈ। ਇਸਦੀ ਬਜਾਏ, Litigation Management Agreement (ਮੁਕੱਦਮਾ ਪ੍ਰਬੰਧਨ ਸਮਝੌਤਾ ਜਾਂ ‘LMA’)ਜਿਸ ਉੱਤੇ ਹਰ ਦਾਅਵੇਦਾਰ ਹਿਦਾਇਤਾਂ ਦਿੰਦਿਆਂ ਹਸਤਾਖਰ ਕਰਦਾ ਹੈ, ਹਾਰਕਸ ਪਾਰਕਰ ਦਾਅਵੇਦਾਰਾਂ ਦੀ ਇੱਕ ਕਮੇਟੀ ਬਣਾਉਂਦਾ ਹੈ ਜੋ ਹਾਰਕਸ ਪਾਰਕਰ ਨੂੰ ਦਾਅਵਿਆਂ ਦੇ ਪ੍ਰਬੰਧਨ ਉੱਤੇ ਰੋਜ਼ਾਨਾ ਹਿਦਾਇਤਾਂ ਦਏਗੀ। LMA ਅਜਿਹੇ ਤਰੀਕੇ ਲਈ ਵੀ ਬੰਦੋਬਸਤ ਕਰਦਾ ਹੈ ਜਦੋਂ ਨਿਸ਼ਚਿਤ ਫੈਸਲੇ (ਨਿਪਟਾਰੇ ਵਜੋਂ ਹੋਣ ਸਮੇਤ) ਲਏ ਜਾਣਗੇ, ਅਤੇ ਜੇ ਤੁਸੀਂ ਦਾਅਵਿਆਂ ਨੂੰ ਅੱਗੇ ਵਧਾਏ ਜਾਣ ਦੇ ਤਰੀਕੇ ਬਾਰੇ ਨਾਖੁਸ਼ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ। ਇਹ ਮਹੱਤਵਪੂਰਨ ਹੈ ਕਿ ਤੁਸੀਂ LMA ਨੂੰ ਸਾਵਧਾਨੀ ਨਾਲ ਪੜ੍ਹਣ ਦੇ ਨਾਲ ਬਚੇ ਹੋਏ ਹਾਰਕਸ ਪਾਰਕਰ ਰੀਟੇਨਰ ਨੂੰ ਪੜ੍ਹੋ।

ਕਮੇਟੀ ਕੌਣ ਹੈ?

ਕਮੇਟੀ ਦਾਅਵੇਦਾਰ ਕਾਰੋਬਾਰਾਂ ਦੇ ਡਾਇਰੈਕਟਰਾਂ ਅਤੇ ਸਦੱਸਾਂ ਦੀ ਬਣੀ ਹੋਵੇਗੀ ਜੋ ਮੁਕੱਦਮੇ ਵਿੱਚ ਜ਼ਿਆਦਾ ਕ੍ਰਿਆਸ਼ੀਲ ਰੋਲ ਨਿਭਾਉਣ ਵਿੱਚ ਦਿਲਚਸਪੀ ਲੈਂਦੇ ਹਨ। ਜੇਕਰ ਰਜਿਸਟ੍ਰੇਸ਼ਨ ਕਰਨ ਉੱਤੇ, ਤੁਸੀਂ ਕਮੇਟੀ ਦਾ ਹਿੱਸਾ ਬਣਨ ਵਿੱਚ ਦਿਲਚਸਪੀ ਲੈਂਦੇ ਹੋ, ਕਿਰਪਾ ਕਰਕੇ ਸੰਪਰਕ ਕਰੋ। ਵਿਹਾਰਕ ਕਾਰਨਾਂ ਤੋਂ, ਕਮੇਟੀ ਦੇ ਸਦੱਸਾਂ ਦੀ ਸੰਖਿਆ ਉੱਤੇ ਉੱਪਰੀ ਸੀਮਾ ਹੋਵੇਗੀ, ਪਰ ਇਰਾਦਾ ਇਹ ਹੈ ਕਿ ਕਮੇਟੀ ਸਮੁੱਚੇ ਤੌਰ ‘ਤੇ ਦਾਅਵੇਦਾਰ ਸਮੂਹ ਦੀ ਪ੍ਰਤੀਨਿਧੀ ਹੋਣੀ ਚਾਹੀਦੀ ਹੈ।

ਕਨੂੰਨੀ ਟੀਮ ਦੇ ਸਦੱਸ ਕੌਣ ਹਨ?

ਡੈਮਨ ਪਾਰਕਰ ਮਾਮਲੇ ਦੇ ਸਮੁੱਚੇ ਪ੍ਰਬੰਧਨ ਅਤੇ ਨਿਰੀਖਣ ਦੇ ਨਾਲ ਭਾਈਵਾਲ ਹਨ। ਸ਼੍ਰੀਮਾਨ ਪਾਰਕਰ ਨੂੰ ਮੈਥਿਊ ਪੈਚਿੰਗ, ਕੰਪਨੀ ਦੇ ਸੀਨੀਅਰ ਐਸੋਸਿਏਟ ਅਤੇ ਓਲੀਵੀਆ ਸੇਲੀ ਜੋ ਇੱਕ ਐਸੋਸਿਏਟ ਹੈ ਦਾ ਸਹਿਯੋਗ ਮਿਲੇਗਾ। ਅਸੀਂ ਹੋਰ ਵਕੀਲਾਂ ਨੂੰ ਸ਼ਾਮਲ ਕਰਾਂਗੇ ਜਿੱਥੇ ਢੁਕਵਾਂ ਹੋਵੇ, ਤਾਂ ਜੋ ਕੰਮ ਨੂੰ ਵਰਿਸ਼ਠਤਾ ਅਤੇ ਅਨੁਭਵ (ਅਤੇ, ਇਸ ਲਈ ਲਾਗਤ) ਦੇ ਸਹੀ ਪੱਧਰ ‘ਤੇ ਕੀਤਾ ਜਾਂਦਾ ਹੈ।

ਦਾਅਵੇ ਕਿਵੇਂ ਚਲਾਏ ਜਾਣਗੇ?

ਦਾਅਵੇ ਇੱਕ ਵਿਅਕਤੀਗਤ ਆਧਾਰ ਨਾਲੋਂ ਇੱਕ ਸਮੂਹ ਉੱਤੇ ਚਲਾਏ ਜਾਣਗੇ। ਇਸਦਾ ਮਤਲਬ ਹੈ ਕਿ ਤੁਹਾਡੇ ਦਾਅਵੇ ਨੂੰ ਦੂਜੇ ਕਾਰੋਬਾਰਾਂ ਦੇ ਦਾਅਵਿਆਂ ਦੇ ਨਾਲ ਸਮੂਹਬੱਧ ਕੀਤਾ ਜਾਵੇਗਾ। ਦਾਅਵਿਆਂ ਦਾ ਇਸ ਤਰੀਕੇ ਵਿੱਚ ਪ੍ਰਬੰਧ ਕਰਨ ਦੇ ਕਈ ਕਾਰਨ ਹਨ, ਪਰ ਮੁੱਖ ਕਾਰਨ ਵਧੇ ਉਤਪਾਦਨ ਤੋਂ ਹੋਈਆਂ ਬੱਚਤਾਂ ਤੋਂ ਲਾਭ ਲੈਣਾ ਹੈ ਤਾਂ ਜੋ ਦਾਅਵੇ ਵਿੱਤੀ ਤੌਰ ‘ਤੇ ਵਿਵਹਾਰਕ ਹਨ ਅਤੇ ਤਾਂ ਜੋ ਦਾਅਵਿਆਂ ਦੇ ਵਿੱਚ ਕਨੂੰਨੀ ਕੰਮ ਵਾਰ-ਵਾਰ ਨਾ ਹੋਵੇ।

ਸਲਾਹਕਾਰੀ ਮੰਡਲ ਵਿੱਚ ਕੌਣ-ਕੌਣ ਹੈ?

ਸਲਾਹਕਾਰੀ ਕਮੇਟੀ ਵਿੱਚ ਉਦਯੋਗ ਤੋਂ ਮਾਹਰ ਹੋਣਗੇ ਜਿਹਨਾਂ ਨੂੰ ਊਰਜਾ ਬਾਜ਼ਾਰ ਦੀ ਅਤੇ ਕਾਰੋਬਾਰ ਬਾਜ਼ਾਰਾਂ ਵਿੱਚ ਆਪਸੀ-ਪ੍ਰਭਾਵ ਕਿਵੇਂ ਪਾਉਂਦੇ ਹਨ, ਇਸਦੀ ਚੰਗੀ ਸਮਝ ਹੈ। ਸਲਾਹਕਾਰੀ ਮੰਡਲ ਦਾਅਵੇਦਾਰ ਦੀ ਕਮੇਟੀ ਦੇ ਕੰਮ ਦਾ ਸਮਰਥਨ ਕਰਨ ਲਈ ਹਮੇਸ਼ਾ ਉਪਲਬਧ ਹੋਵੇਗਾ।

ਦਾਅਵੇ ਦਾ ਸਮਰਥਨ ਕੌਣ ਕਰ ਰਿਹਾ ਹੈ?

ਹਾਰਕਸ ਪਾਰਕਰ ਊਰਜਾ ਸੈਕਟਰ ਵਿੱਚ ਕੰਮ ਕਰ ਰਹੀ ਇੱਕ ਚੈਰਿਟੀ ਦੇ ਨਾਲ ਜਿਸਦਾ ਉਦੇਸ਼ ਕਾਰੋਬਾਰਾਂ ਅਤੇ/ਜਾਂ ਗ੍ਰੀਨ ਐਨਰਜੀ ਇਨਸੈਂਟਿਵ ਦਾ ਸਮਰਥਨ ਕਰਨਾ ਹੈ ਅਤੇ ਹੋਰ ਬਹੁਤ ਸਾਰੀਆਂ ਚੈਰਿਟੀ ਸੰਸਥਾਵਾਂ ਦੇ ਨਾਲ ਭਾਈਵਾਲੀ ਕਰਨਗੇ ਜੋ ਰਹਿਣ-ਸਹਿਣ ਦੀਆਂ ਵਧ ਰਹੀਆਂ ਲਾਗਤਾਂ ਦੇ ਸੰਕਟ ਕਾਰਨ ਗੰਭੀਰਤਾ ਨਾਲ ਪ੍ਰਭਾਵਿਤ ਲੋਕਾਂ ਅਤੇ ਕਾਰੋਬਾਰਾਂ ਦਾ ਸਮਰਥਨ ਕਰ ਰਹੀਆਂ ਹਨ। ਅਸੀਂ ਇਹਨਾਂ ਚੈਰਿਟੀ ਸੰਸਥਾਵਾਂ ਨੂੰ ਸਾਡੀ ਫੀਸ ਦਾ ਇੱਕ ਭਾਗ ਦਾਨ ਵਿੱਚ ਦਿਆਂਗੇ। ਇਹ ਤੁਹਾਡੀ ਪ੍ਰਾਪਤ ਹੁੰਦੀ ਰਕਮ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਦਾਨ ਦੀ ਰਕਮ ਸਮੁੱਚੇ ਤੌਰ ‘ਤੇ ਹਾਰਕਸ ਪਾਰਕਰ ਨੂੰ ਮਿਲੀਆਂ ਰਕਮਾਂ ਦੇ ਹਿੱਸੇ ਵਿੱਚੋਂ ਕੱਢੀ ਜਾਵੇਗੀ, ਜੇਕਰ ਦਾਅਵੇ ਸਫਲ ਹੁੰਦੇ ਹਨ।

ਅਸੀਂ SME Alliance ਦੁਆਰਾ ਵੀ ਸਮਰਥਿਤ ਹਾਂ।

ਜੇਕਰ ਮੇਰਾ(ਮੇਰੇ) ਊਰਜਾ ਸਪਲਾਇਰ ਬਦਲ ਗਿਆ ਹੈ (ਗਏ ਹਨ) ਤਾਂ ਕੀ ਮੈਂ ਜੁੜ ਸਕਦਾ/ਦੀ ਹਾਂ?

ਹਾਂ। ਤੁਸੀਂ ਅਜਿਹੇ ਕਿਸੇ ਵੀ ਊਰਜਾ ਇਕਰਾਰਨਾਮੇ ਦੇ ਸਬੰਧ ਵਿੱਚ ਆਪਣਾ ਦਾਅਵਾ ਰਜਿਸਟਰ ਕਰ ਸਕਦੇ ਹੋ ਜਿਸ ਲਈ ਤੁਹਾਡੇ ਕੋਲ ਰਿਕਾਰਡ ਹੁੰਦੇ ਹਨ। ਇੱਕ ਵਾਰ ਤੁਸੀਂ ਸਾਡਾ ਰਜਿਸਟ੍ਰੇਸ਼ਨ ਫਾਰਮ ਪੂਰਾ ਕਰਦੇ ਹੋ ਤਾਂ ਅਸੀਂ ਹਰ ਦਾਅਵੇ ਦਾ ਆਕਲਨ ਕਰਾਂਗੇ। ਜਦੋਂ ਤੁਸੀਂ ਕਿਰਿਆ ਪੂਰੀ ਕਰਦੇ ਹੋ, ਤਾਂ ਤੁਹਾਨੂੰ ਤੁਹਾਡੇ ਹਰ ਇੱਕ ਊਰਜਾ ਸਪਲਾਇਰਾਂ ਬਾਰੇ ਵੇਰਵੇ ਅਤੇ ਉਹਨਾਂ ਨਾਲ ਤੁਹਾਡੇ ਕਰਾਏ ਗਏ ਸਮਝੌਤੇ ਪ੍ਰਦਾਨ ਕਰਨ ਲਈ ਸੱਦਿਆ ਜਾਵੇਗਾ।

ਕੀ ਤੁਸੀਂ ਮੇਰੇ ਦਲਾਲ ‘ਤੇ ਮੁਕੱਦਮਾ ਕਰੋਗੇ; ਅਤੇ ਜੇਕਰ ਨਹੀਂ, ਤਾਂ ਕਿਉਂ ਨਹੀਂ?

ਭਾਵੇਂ ਕਿ ਤੁਹਾਡਾ ਦਲਾਲ ਅਤੇ ਊਰਜਾ ਸਪਲਾਇਰਾਂ ਖੁਲਾਸਾ ਨਾ ਕੀਤਾ ਕਮੀਸ਼ਨ ਦੇ ਸਬੰਧ ਵਿੱਚ ਤੁਹਾਡੇ ਲਈ ਸਾਂਝੇ ਤੌਰ ‘ਤੇ ਜਵਾਬਦੇਹ ਹੁੰਦੇ ਹਨ, ਅਸੀਂ ਇਸ ਪੜਾਅ ‘ਤੇ ਤੁਹਾਡੇ ਊਰਜਾ ਦਲਾਲ ਦੇ ਦੁਆਲੇ ਹੋਣ ਦਾ ਇਰਾਦਾ ਨਹੀਂ ਰੱਖਦੇ। ਇਸ ਲਈ ਦੋ ਮੁੱਖ ਕਾਰਨ ਇਹ ਹਨ:

  1. ਪ੍ਰਸ਼ਾਸਕੀ ਅਮਲਯੋਗਤਾ – ਸਪਲਾਇਰਾਂ ਦੀ ਸੰਖਿਆ ਦੀ ਤੁਲਨਾ ਵਿੱਚ ਊਰਜਾ ਦਲਾਲਾਂ ਦੀ ਸੰਖਿਆ ਕਈ ਸੈਂਕੜੇ ਵਧ ਹੈ। ਇਸ ਲਈ, ਇਹ ਪ੍ਰਸ਼ਾਸਕੀ ਤੌਰ ‘ਤੇ ਜ਼ਿਆਦਾ ਸਪਸ਼ਟ ਹੈ, ਅਤੇ ਇਸ ਲਈ, ਸਪਲਾਇਰਾਂ ਦੀ ਥੋੜ੍ਹੀ ਸੰਖਿਆ ਦੇ ਸਾਮ੍ਹਣੇ ਸਮੂਹ ਦਾਅਵੇਦਾਰਾਂ ਦੇ ਦਾਅਵਿਆਂ ਲਈ ਜ਼ਿਆਦਾ ਸਸਤਾ ਹੈ।
  2. ਪ੍ਰਤਿਵਾਦੀਆਂ ਦੇ ਸਰੋਤ – ਸਪਲਾਇਰਾਂ ਕੋਲ ਦਲਾਲਾਂ ਦੀ ਤੁਲਨਾ ਵਿੱਚ ਆਮ ਤੌਰ ‘ਤੇ ਬੇਹਤਰ ਸਰੋਤ ਹੁੰਦੇ ਹਨ। ਇਸਦਾ ਮਤਲਬ ਹੈ ਕਿ ਉਹਨਾਂ ਦੀ ਤੁਹਾਨੂੰ ਦੇਣ-ਯੋਗ ਕਮੀਸ਼ਨਾਂ ਦਾ ਮੁੜ-ਭੁਗਤਾਨ ਕਰਨ ਦੀ ਸਥਿਤੀ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸਦੇ ਅਤਿਰਿਕਤ, ਹੋ ਸਕਦਾ ਹੈ ਕਿ ਤੁਹਾਡਾ ਦਲਾਲ ਤੁਹਾਡੇ ਇਕਰਾਰਨਾਮੇ ਨੂੰ ਕਰਨ ਦੇ ਸਮੇਂ ਤੋਂ ਬਾਅਦ ਕਾਰੋਬਾਰ ਬੰਦ ਕਰ ਚੁੱਕਾ ਹੋਵੇ, ਜਿਸ ਕਰਕੇ ਵਸੂਲੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ।

ਜੇਕਰ ਕੋਈ ਵਿਸ਼ੇਸ਼ ਹਾਲਾਤ ਹਨ ਜੋ ਕਿਸੇ ਵਿਅਕਤੀਗਤ ਦਲਾਲ ਦੇ ਖਿਲਾਫ਼ ਪੈਸੇ ਜਾਰੀ ਕਰਨਾ ਆਕਰਸ਼ਕ ਬਣਾਉਂਦੇ ਹਨ, ਤਾਂ ਅਸੀਂ ਇਹ ਕਰਾਂਗੇ।

ਪ੍ਰਤਿਵਾਦੀ ਕੌਣ ਹੋਣਗੇ?

ਤੁਹਾਡੇ ਦਾਅਵੇ ਦੇ ਪ੍ਰਤਿਵਾਦੀ ਊਰਜਾ ਸਪਲਾਇਰ ਹੋਣਗੇ ਜਿਹਨਾਂ ਦੇ ਨਾਲ ਤੁਸੀਂ ਸਮੇਂ-ਸਮੇਂ ‘ਤੇ ਊਰਜਾ ਇਕਰਾਰਨਾਮੇ ਕੀਤੇ ਹਨ। ਹਾਰਕਸ ਪਾਰਕਰ ਸਿਰਫ਼ ਕੁਝ ਨਿਸ਼ਚਿਤ ਊਰਜਾ ਸਪਲਾਇਰਾਂ ਦੇ ਨਾਲ ਲੱਗੇ ਰਹਿਣਾ ਚੁਣ ਸਕਦਾ ਹੈ, ਜੇਕਰ ਇਹ ਸਪਸ਼ਟ ਹੋ ਜਾਂਦਾ ਹੈ ਕਿ ਜ਼ਿਆਦਾਤਰ ਦਾਅਵੇਦਾਰਾਂ ਦੇ ਦਾਅਵੇ ਸਪਲਾਇਰਾਂ ਦੇ ਚੁਣੇ ਗਏ ਸਮੂਹ ਦੇ ਖਿਲਾਫ਼ ਹਨ। ਖੈਰ, ਹਰ ਸਪਲਾਇਰ ਦੇ ਖਿਲਾਫ਼ ਦਾਅਵਾ ਕਰਨਾ ਸੰਭਵ ਨਹੀਂ ਹੋ ਸਕਦਾ, ਘੱਟੋ-ਘੱਟ ਪਹਿਲੀ ਮਿਸਾਲ ਵਿੱਚ।

ਮੁਕੱਦਮੇ ਵਿੱਚ ਮੇਰੀ ਜ਼ਿੰਮੇਵਾਰੀਆਂ ਕੀ ਹਨ?

ਜਿਵੇਂ ਕਿ ਸਾਈਨ-ਅੱਪ ਕਿਰਿਆ ਤੋਂ ਸਪਸ਼ਟ ਹੈ, ਤੁਹਾਨੂੰ ਇੱਕ ਰਸਮੀ ਕਨੂੰਨੀ ਦਸਤਾਵੇਜ਼ੀਕਰਨ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ। ਇੱਕ ਦਾਅਵੇਦਾਰ ਵਜੋਂ, ਤੁਸੀਂ ਕਨੂੰਨੀ ਕਾਰਵਾਈਆਂ ਦੀ ਇੱਕ ਧਿਰ ਹੋਵੋਗੇ। ਤੁਹਾਡੇ ਲਈ ਲਾਜ਼ਮੀ ਹੈ ਕਿ ਸਾਡੇ ਵਲੋਂ ਤੁਹਾਡੇ ਦਾਅਵੇ ਨਾਲ ਸਬੰਧਤ ਤੁਹਾਨੂੰ ਪੁੱਛੇ ਗਏ ਸਵਾਲਾਂ ਦੇ ਫਟਾਫਟ ਅਤੇ ਪੂਰੀ ਤਰ੍ਹਾਂ ਜਵਾਬ ਦਿਓ। ਅਸੀਂ ਇਹਨਾਂ ਨੂੰ ਘੱਟੋ-ਘੱਟ ਰੱਖਾਂਗੇ।

ਅਸੀਂ ਤੁਹਾਡੀ ਪ੍ਰਦਾਨ ਕੀਤੀ ਜਾਣਕਾਰੀ ਨੂੰ ਤੁਹਾਡਾ ਦਾਅਵਾ ਅੱਗੇ ਲਿਜਾਉਣ ਲਈ ਵਰਤਾਂਗੇ। ਇਸ ਵਿੱਚ ਸਾਡੇ ਵਲੋਂ ਪ੍ਰਤਿਵਾਦੀ ਅਤੇ ਅਦਾਲਤ ਨੂੰ ਨੁਮਾਇੰਦਗੀ ਕਰਨਾ ਅਤੇ ਤੁਹਾਡੇ ਵਲੋਂ ਸੱਚਾਈ ਦੇ ਕਥਨਾਂ ‘ਤੇ ਹਸਤਾਖਰ ਕਰਨਾ ਸ਼ਾਮਲ ਹੋਵੇਗਾ। ਇਹ ਜ਼ਰੂਰੀ ਹੈ ਕਿ ਸਾਡੀ ਕਹੀ ਗੱਲ ਸਹੀ ਹੋਵੇ। ਜੇਕਰ ਸੱਚਾਈ ਦੇ ਕਥਨ ਦੀ ਸਮੱਗਰੀ ਸੱਚ ਨਹੀਂ ਹੈ, ਤਾਂ ਤੁਹਾਡੇ ਅਤੇ ਸਾਡੇ ਖਿਲਾਫ਼ ਅਦਾਲਤ ਦਾ ਅਪਮਾਨ ਕਰਨ ਸਬੰਧੀ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ।

ਤੁਹਾਡਾ ਅਜਿਹੇ ਦਸਤਾਵੇਜ਼ਾਂ (ਮਤਲਬ ਕਿ, ਦੂਜੇ ਪੱਖ ਬਾਰੇ ਦੱਸਣਾ ਅਤੇ ਇਸ ਦੀਆਂ ਨਕਲਾਂ ਪ੍ਰਦਾਨ ਕਰਨਾ) ਨੂੰ ਪ੍ਰਦਾਨ ਕਰਨ ਦਾ ਫਰਜ਼ ਵੀ ਹੋਵੇਗਾ ਜੋ ਤੁਹਾਡੇ ਦਾਅਵੇ ਨਾਲ ਸਬੰਧਤ ਹੋ ਸਕਦੇ ਹੋ, ਭਾਵੇਂ ਉਹ ਤੁਹਾਡੇ ਮਾਮਲੇ ਲਈ ਹਾਨੀਕਾਰਕ ਹਨ, ਜਾਂ ਸਹਾਇਕ। ਇਸਦਾ ਮਤਲਬ ਹੈ ਕਿ ਜਦਕਿ ਤੁਸੀਂ ਇੱਕ ਦਾਅਵੇਦਾਰ ਹੋ, ਤੁਹਾਡੇ ਲਈ ਅਜਿਹੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣਾ ਅਤੇ ਲੋੜ ਪੈਣ ‘ਤੇ ਇਹਨਾਂ ਨੂੰ ਪੇਸ਼ ਕਰਨ ਲਈ ਤਿਆਰ ਰਹਿਣਾ ਲਾਜ਼ਮੀ ਹੈ।

‘ਦਸਤਾਵੇਜ਼ ਹੋਲਡ ਨੋਟਿਸ’ ਕੀ ਹੈ

ਇਹ ਨੋਟਿਸ ਕਾਰੋਬਾਰ ਵਲੋਂ ਆਪਣੇ ਕਰਮਚਾਰੀਆਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਉਹਨਾਂ ਨੂੰ ਅਜਿਹੇ ਸਾਰੇ ਦਸਤਾਵੇਜ਼ਾਂ ਅਤੇ ਡੇਟਾ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਜੋ ਕਿਸੇ ਕਨੂੰਨੀ ਕਾਰਵਾਈ ਨਾਲ ਜੁੜੇ ਹੋ ਸਕਦੇ ਹਨ ਜਿਸ ਵਿੱਚ ਕਾਰੋਬਾਰ ਸ਼ਾਮਲ ਹੈ। ਇਹ ਨੋਟਿਸ ਕਾਰੋਬਾਰ ਦੀਆਂ ਕਿਸੇ ਆਮ ਦਸਤਾਵੇਜ਼ ਧਾਰਨਾ ਨੀਤੀਆਂ ਨੂੰ ਰੱਦ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਮੁਕੱਦਮੇ ਨਾਲ ਜੁੜੇ ਕੋਈ ਵੀ ਦਸਤਾਵੇਜ਼ ਗੁੰਮ ਜਾਂ ਨਸ਼ਟ ਨਹੀਂ ਹੋਏ ਹਨ।

ਇਹਨਾਂ ਨੋਟਿਸਾਂ ਦੀ ਲੋੜ ਹੁੰਦੀ ਹੈ ਕਿਉਂਕਿ ਮੁਕੱਦਮੇ ਵਿੱਚ, ਸਾਰੀਆਂ ਧਿਰਾਂ ਨੂੰ ਦਾਅਵੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਦੀ ਲੋੜ ਹੁੰਦੀ ਹੈ, ਭਾਵੇਂ ਇਹ ਉਹਨਾਂ ਦੀ ਸਥਿਤੀ ਲਈ ਹਿਤਕਾਰੀ ਹਨ ਜਾਂ ਨਹੀਂ। ਨੋਟਿਸ ਇਲੈਕਟ੍ਰੋਨਿਕ ਅਤੇ ਹਾਰਡ ਕਾਪੀ ਦੇ ਦਸਤਾਵੇਜ਼ਾਂ ‘ਤੇ ਬਰਾਬਰ ਢੰਗ ਨਾਲ ਲਾਗੂ ਹੋਵੇਗਾ।

ਤੁਹਾਨੂੰ ਦਾਅਵੇ ਲਈ ਆਪਣੇ ਰਜਿਸਟ੍ਰੇਸ਼ਨ ਤੋਂ ਬਾਅਦ ਜਿੰਨੀ ਛੇਤੀ ਵਿਵਹਾਰਕ ਹੋਵੇ, ਇੱਕ ਦਸਤਾਵੇਜ਼ ਹੋਲਡ ਨੋਟਿਸ ਨੂੰ ਜਾਰੀ ਕਰਨਾ ਚਾਹੀਦਾ ਹੈ। ਤੁਹਾਨੂੰ ਰਜਿਸਟ੍ਰੇਸ਼ਨ ਪ੍ਰੋਸੈਸ ਦੇ ਹਿੱਸੇ ਵਜੋਂ ਇੱਕ ਨਮੂਨਾ ਦਸਤਾਵੇਜ਼ ਪ੍ਰਦਾਨ ਕੀਤਾ ਜਾਵੇਗਾ।

ਜੇਕਰ ਦਾਅਵੇ ਅਸਫਲ ਹੁੰਦੇ ਹਨ ਤਾਂ ਕੀ ਹੁੰਦਾ ਹੈ?

ਮੁਕੱਦਮੇ ਵਿੱਚ ਆਮ ਨਿਯਮ ਇਹ ਹੈ ਕਿ ਹਾਰਣ ਵਾਲੀ ਧਿਰ ਨੂੰ ਜਿੱਤਣ ਵਾਲੀ ਧਿਰ ਦੀਆਂ ਲਾਗਤਾਂ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ। ਇਸ ਲਈ, ਜੇਕਰ ਦਾਅਵੇ ਅਸਫਲ ਹੁੰਦੇ ਹਨ, ਤਾਂ ਅਜਿਹਾ ਜੋਖਮ ਹੈ ਕਿ ਤੁਹਾਨੂੰ ਪ੍ਰਤਿਵਾਦੀ ਦੀਆਂ ਲਾਗਤਾਂ ਦੇ ਹਿੱਸੇ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਜਾਵੇਗਾ। ਅਸੀਂ ਦਾਅਵੇਦਾਰਾਂ ਲਈ ਇਹਨਾਂ ਲਾਗਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਘਟਨਾ ਤੋਂ ਬਾਅਦ ਬੀਮਾ ਦੀ ਉਚਿਤ ਪਾਲਿਸੀ ਲੈ ਕੇ ਦਾਅਵੇਦਾਰਾਂ ਨੂੰ ਇਸ ਜੋਖਮ ਤੋਂ ਬਚਾਉਂਦੇ ਹਾਂ। ਜੇਕਰ ਦਾਅਵੇ ਸਫਲ ਹੁੰਦੇ ਹਨ, ਤਾਂ ਤੁਸੀਂ ਆਪਣੇ ਦਾਅਵੇ ਦੀਆਂ ਰਕਮਾਂ ਵਿੱਚੋਂ, ਸਾਲਿਸਿਟਰ ਦੀ ਫੀਸ ਦੇ ਅਤਿਰਿਕਤ, ਇਸ ਬੀਮਾ ਪਾਲਿਸੀ ਦੀ ਲਾਗਤ ਦੇ ਇੱਕ ਹਿੱਸੇ ਦਾ ਭੁਗਤਾਨ ਕਰੋਗੇ।

ਕੀ ਦਾਅਵੇ ਵਿੱਚ ਭਾਗੀਦਾਰੀ ਕਰਨ ਨਾਲ ਕੋਈ ਜੋਖਮ ਜੁੜੇ ਹੋਏ ਹਨ?

ਅਸੀਂ ਮੁਕੱਦਮੇ ਦੀ ਕਿਰਿਆ ਵਿੱਚ ਅੰਤਰਨਿਹਿਤ ਸਾਰੇ ਜੋਖਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇੱਥੇ ਕੁਝ ਜੋਖਮ ਹਨ, ਭਾਵੇਂ ਮਾਮੂਲੀ, ਜਿਹਨਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਅਸੀਂ ਹੇਠਾਂ ਇਹਨਾਂ ਦੀ ਸੂਚੀ ਬਣਾਉਂਦੇ ਹਾਂ ਜਿਸਦੇ ਨਾਲ ਇਸ ਬਾਰੇ ਵਰਣਨ ਹੈ ਕਿ ਅਸੀਂ ਇਹਨਾਂ ਨੂੰ ਘਟਾਉਣ ਲਈ ਕੀ ਕਰਦੇ ਹਾਂ ਅਤੇ ਕਿਉਂ, ਉਸ ਅਨੁਸਾਰ ਅਸੀਂ ਇਹ ਦੱਸ ਕੇ ਸੰਤੁਸ਼ਟ ਹੁੰਦੇ ਹਾਂ ਕਿ ਮੁਕੱਦਮੇ ਵਿੱਚ ਤੁਹਾਡੀ ਭਾਗੀਦਾਰੀ ਅਭਿਆਸਕ ਉਦੇਸ਼ਾਂ ਲਈ ਜੋਖਮ ਮੁਕਤ ਹੋਵੇਗੀ।

ਜੋਖਮ 1: ਬੀਮਾਕਰਤਾ, ਜਾਂ ਮਾਮਲੇ ਦਾ ਅਸਫਲ ਨਤੀਜਾ ਨਿਕਲਣ ਤੋਂ ਬਾਅਦ, ਜਾਂ ਫੇਰ ਮਾਮਲੇ ਦੇ ਚੱਲਦਿਆਂ, ਕਵਰ ਲਈ ਇਨਕਾਰ ਕਰ ਸਕਦਾ ਹੈ ਜਾਂ ਵਾਪਸ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ।

ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਬੀਮਾਕਰਤਾਵਾਂ ਨੂੰ ਮਾਮਲੇ ਦੇ ਸਾਰੇ ਪਹਿਲੂਆਂ ਬਾਰੇ ਪੂਰੀ ਸੂਚਨਾ ਦਿੱਤੀ ਜਾਂਦੀ ਹੈ, ਤਾਂ ਜੋ ਮਾਮਲੇ ਦੀ ਹਾਰ ਹੋਣ ਦੀ ਸੂਰਤ ਵਿੱਚ ਦਾਅਵੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਨ ਦਾ ਕਾਰਨ ਨਜ਼ਰ ਨਾ ਆਵੇ। ਅਸੀਂ ਮਾਮਲੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਾਂ, ਅਤੇ ਅਸੀਂ ਵੀ ਤੁਹਾਡੇ ਵਾਂਗ ਇੰਨੇ ਹੀ ਉਤਸੁਕ ਹਾਂ, ਇਹ ਯਕੀਨੀ ਬਣਾਉਣ ਲਈ ਕਿ ਬੀਮਾਕਰਤਾਵਾਂ ਨੂੰ ਪੂਰੀ ਤਰ੍ਹਾਂ ਸੂਚਿਤ ਕੀਤਾ ਜਾਂਦਾ ਹੈ ਅਤੇ ਕਵਰ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਹੁੰਦਾ ਹੈ।

ਜੋਖਮ 2: ਬੀਮਾਕਰਤਾ ਨੇ ਕਾਰੋਬਾਰ ਬੰਦ ਕਰ ਦਿੱਤਾ ਹੈ

ਅਜਿਹੀ ਸੰਭਾਵਨਾ ਹੈ ਕਿ ਬੀਮਾਕਰਤਾ ਅਸਫਲ ਹੋ ਜਾਵੇ ਇਸ ਲਈ, ਉਹ ਭੁਗਤਾਨ ਨਹੀਂ ਕਰ ਸਕਦੇ। ਅਸੀਂ ਇਸ ਜੋਖਮ ਬਾਰੇ ਕੁਝ ਨਹੀਂ ਕਰ ਸਕਦੇ, ਪਰ ਇੰਨਾ ਕਰ ਸਕਦੇ ਹਾਂ ਕਿ ਅਜਿਹੇ ਬੀਮਾਕਰਤਾਵਾਂ ਤੋਂ ਕਵਰ ਲੈਣ ਦੀ ਕੋਸ਼ਿਸ਼ ਕਰੀਏ ਜਿਹਨਾਂ ਦੀ ਰੇਟਿੰਗ ਤੋਂ ਸਾਨੂੰ ਇਹ ਬਥੇਰਾ ਸਕੂਨ ਮਿਲਦਾ ਹੈ ਕਿ ਉਹ ਭੁਗਤਾਨ ਕਰਨ ਯੋਗ ਹੋਣਗੇ। ਅਸੀਂ ਕਵਰ ਦੀ ਗੁਣਵੱਤਾ ਬਾਰੇ ਸਲਾਹ ਦੇਣ ਵਾਲੇ ਮਾਹਰ ਬੀਮਾ ਦਲਾਲਾਂ ਦੇ ਦੁਆਰਾ ਬੀਮਾ ਕਰਾ ਕੇ ਇਸ ਜੋਖਮ ਨੂੰ ਘਟਾ ਸਕਦੇ ਹਾਂ।

ਜੋਖਮ 3: ਸਮੂਹ ਬਥੇਰੇ ਦਾਅਵੇਦਾਰਾਂ ਨੂੰ ਆਕਰਸ਼ਿਤ ਨਹੀਂ ਕਰਦਾ ਹੈ

ਇੱਥੇ ਇੱਕ ਹੋਰ ਸਿਧਾਂਤਕ ਜੋਖਮ ਵੀ ਹੈ ਜਿਸਦੀ ਇਹਨਾਂ ਕਿਸੇ ਵੀ ਦਾਅਵਿਆਂ ਵਿੱਚ ਨਜ਼ਰ ਆਉਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ: ਜੋ ਇਹ ਹੈ ਕਿ ਮਾਮਲਾ ਸਫਲ ਹੈ ਪਰ ਦਾਅਵੇਦਾਰਾਂ ਲਈ ਕੋਈ ਵੀ ਰਿਕਵਰੀ ਹੋਣ ਵਾਲੀਆਂ ਰਕਮਾਂ ਸੀਮਿਤ ਹਨ।

DBA ਦੀਆਂ ਅਜਿਹੀਆਂ ਸ਼ਰਤਾਂ ਹਨ ਕਿ ਅਸੀਂ ਤੁਹਾਡੇ ਪ੍ਰਾਪਤ ਕੀਤੇ ਕਿਸੇ ਵੀ ਨੁਕਸਾਨਾਂ ਦਾ 50% ਤੋਂ ਜ਼ਿਆਦਾ ਨਹੀਂ ਲੈ ਸਕਦੇ, ਪਰ ਜੇਕਰ ਬਹੁਤ ਹੀ ਥੋੜ੍ਹੇ ਦਾਅਵੇਦਾਰ ਸਾਨੂੰ ਹਿਦਾਇਤ ਦਿੰਦੇ ਹਨ ਤਾਂ ਜੋ ਮਾਮਲੇ ਨੂੰ ਆਰਥਿਕ ਤੌਰ ‘ਤੇ ਝੱਲਣਯੋਗ ਨਾ ਬਣਾਇਆ ਜਾਵੇ, ਤਾਂ ਤੁਹਾਡੇ ਨਾਲ ਆਪਣੇ ਰੀਟੇਨਰ ਨੂੰ ਸਮਾਪਤ ਕਰਨਾ ਪੈ ਸਕਦਾ ਹੈ। ਇਸਦੀ ਸੰਭਾਵਨਾ ਬਹੁਤ ਹੀ ਘੱਟ ਹੈ, ਅਤੇ ਅਸੀਂ ਇਹ ਕਰਨ ਤੋਂ ਪਹਿਲਾਂ ਕਮੇਟੀ ਦੀ ਸਲਾਹ ਲਵਾਂਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਸਮੂਹ ਦੀ ਬਥੇਰੀ ਨੁਮਾਇੰਦਗੀ ਕੀਤੀ ਜਾ ਸਕਦੀ ਹੈ, ਜੇਕਰ ਜ਼ਰਾ ਜਿਹਾ ਵੀ ਸੰਭਵ ਹੈ।

ਤੁਸੀਂ ਆਪਣੇ ਦਾਅਵੇ ਵਿੱਚ ਸਫਲ ਹੁੰਦੇ ਹੋ ਪਰ ਦੂਜੇ ਦਾਅਵੇਦਾਰ ਆਪਣੇ-ਆਪਣੇ ਦਾਅਵੇ ਵਿੱਚ ਅਸਫਲ ਰਹਿੰਦੇ ਹਨ

ਬੀਮਾ ਸਮੂਹਿਕ ਆਧਾਰ ਉੱਤੇ ਹੋਵੇਗਾ, ਤਾਂ ਜੋ ਇਹ ਸਿਰਫ਼ ਤਾਂ ਪ੍ਰਤੀਕਿਰਿਆ ਕਰਨ ਜੇਕਰ ਦਾਅਵੇਦਾਰ ਸਮੁੱਚੇ ਤੌਰ ‘ਤੇ ਦਾਅਵਾ ਕਰਦੇ ਹਨ। ਜੇਕਰ ਕੁਝ ਦਾਅਵੇਦਾਰ ਸਫਲ ਹੁੰਦੇ ਹਨ ਅਤੇ ਦੂਜੇ ਅਸਫਲ ਹੁੰਦੇ ਹਨ, ਤਾਂ ਉਹ ਸਿਰਫ਼ ਉਸ ਸੀਮਾ ਤਕ ਭੁਗਤਾਨ ਕਰਨਗੇ ਜਿਸ ਵਿੱਚ ਅਸਫਲ ਦਾਅਵਿਆਂ ਦੇ ਸਬੰਧ ਵਿੱਚ ਪ੍ਰਤਿਵਾਦੀਆਂ ਨੂੰ ਦੇਣ-ਯੋਗ ਲਾਗਤਾਂ ਦਾ ਭੁਗਤਾਨ ਸਫਲ ਦਾਅਵੇਦਾਰਾਂ ਲਈ ਵਸੂਲ ਕੀਤੀ ਰਕਮ ਤੋਂ ਨਹੀਂ ਕੀਤਾ ਜਾ ਸਕਦਾ। ਇਸ ਦਾ ਕਿਸੇ ਸਫਲ ਦਾਅਵੇਦਾਰਾਂ ਉੱਤੇ ਵੱਡਾ ਅਸਰ ਪੈਣਾ ਅਸੰਭਵ ਹੈ।

Claim Calculator

Enter your estimated annual energy usage, commission and length of contract below to see how much you could claim.